12ਵੀਂ ਦੇ ਨਤੀਜਿਆਂ ''ਚ ਲੁਧਿਆਣਾ ਦੀ ਚੜ੍ਹਾਈ, ਪਠਾਨਕੋਟ ਫਾਡੀ

Saturday, May 11, 2019 - 06:48 PM (IST)

12ਵੀਂ ਦੇ ਨਤੀਜਿਆਂ ''ਚ ਲੁਧਿਆਣਾ ਦੀ ਚੜ੍ਹਾਈ, ਪਠਾਨਕੋਟ ਫਾਡੀ

ਜਲੰਧਰ (ਗੁਰਮਿੰਦਰ ਸਿੰਘ) : ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸ਼ਨੀਵਾਰ ਨੂੰ 12ਵੀਂ ਜਮਾਤ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। ਇਨ੍ਹਾਂ ਨਤੀਜਿਆਂ ਵਿਚ ਲੁਧਿਆਣਾ ਦੇ ਵਿਦਿਆਰਥੀਆਂ ਨੇ ਜਿੱਥੇ ਪਹਿਲੀਆਂ ਤਿੰਨ ਪੁਜ਼ੀਸ਼ਨਾਂ 'ਚ ਜਗ੍ਹਾ ਬਣਾਈ, ਉਥੇ ਹੀ ਪੰਜਾਬ ਭਰ 'ਚੋਂ ਸਭ ਤੋਂ ਵੱਧ 108 ਵਿਦਿਆਰਥੀਆਂ ਨੇ ਮੈਰਿਟ ਸੂਚੀ ਵਿਚ ਥਾਂ ਦਰਜ ਕੀਤੀ ਹੈ। ਇਸ ਤੋਂ ਬਾਅਦ ਹੁਸ਼ਿਆਰਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ 26-26 ਵਿਦਿਆਰਥੀਆਂ ਨੇ ਮੈਰਿਟ ਵਿਚ ਥਾਂ ਬਣਾਈ ਹੈ। ਜਦਕਿ ਤੀਸਰੇ ਨੰਬਰ 'ਤੇ ਜਲੰਧਰ ਦਾ ਨਾਂ ਹੈ। ਜਲੰਧਰ ਦੇ 25 ਵਿਦਿਆਰਥੀ ਮੈਰਿਟ ਲਿਸਟ ਵਿਚ ਹਨ। 
ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਜਿਥੇ ਇਸ ਵਾਰ 12ਵੀਂ ਦੇ ਨਤੀਜੇ ਸ਼ਾਨਦਾਰ ਰਹੇ ਅਤੇ ਪਾਸ ਦਰ ਵੀ 86.41 ਰਹੀ, ਉਥੇ ਹੀ ਪਠਾਨਕੋਟ ਦੇ ਨਤੀਜੇ ਕੁਝ ਬਹੁਤੇ ਚੰਗੇ ਨਹੀਂ ਰਹੇ, ਭਾਵੇਂ ਪਠਾਨਕੋਟ ਦੀ ਪਾਸ ਦਰ 86.07 ਰਹੀ ਹੈ ਪਰ ਜ਼ਿਲੇ ਦਾ ਇਕ ਵੀ ਬੱਚਾ ਮੈਰਿਟ ਲਿਸਟ ਵਿਚ ਥਾਂ ਨਹੀਂ ਬਣਾ ਸਕਿਆ ਹੈ।


author

Gurminder Singh

Content Editor

Related News