ਯੂਨੀਵਰਸਿਟੀ ਕਾਲਜ ਬਰਨਾਲਾ ਦੇ ਦਮਨੀਤ ਸਿੰਘ ਨੇ ਜਿੱਤਿਆ ਗੋਲਡ ਮੈਡਲ, ਮਾਪਿਆਂ ਦਾ ਨਾਂ ਕੀਤਾ ਰੌਸ਼ਨ

Monday, Jun 28, 2021 - 03:55 PM (IST)

ਬਰਨਾਲਾ (ਵਿਵੇਕ ਸਿੰਧਵਾਨੀ) : ਯੂਨੀਵਰਸਿਟੀ ਕਾਲਜ ਬਰਨਾਲਾ ਦੇ ਬੀ.ਏ. ਭਾਗ ਤੀਜਾ ਦੇ ਵਿਦਿਆਰਥੀ ਦਮਨੀਤ ਸਿੰਘ ਨੇ ਪਟਿਆਲਾ ਵਿਖੇ ਚੱਲ ਰਹੀ ਸੀਨੀਅਰ ਇੰਟਰ ਸਟੇਟ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਜਿੱਤ ਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰ ਦਿੱਤਾ ਹੈ। ਦੱਸ ਦੇਈਏ ਕਿ ਦਮਨੀਤ ਨੇ ਰਾਜਸਥਾਨ ਵੱਲੋਂ ਖੇਡ ਰਹੇ ਨੈਸ਼ਨਲ ਰਿਕਾਰਡ ਹੋਲਡਰ ਨੀਰਜ ਕੁਮਾਰ ਨੂੰ ਪਛਾੜਦੇ ਹੋਏ 62.03 ਮੀਟਰ ਹੈਮਰ ਸੁੱਟ ਕੇ ਪਹਿਲਾ ਸਥਾਨ ਹਾਸਲ ਕੀਤਾ ਹੈ।

ਪੜ੍ਹੋ ਇਹ ਵੀ ਖ਼ਬਰ - ਨੌਜਵਾਨਾਂ ਲਈ ਖ਼ੁਸ਼ਖ਼ਬਰੀ : ਮੁੱਖ ਮੰਤਰੀ ਵਲੋਂ ਪੰਜਾਬ ਪੁਲਸ ’ਚ 560 ਸਬ-ਇੰਸਪੈਕਟਰਾਂ ਦੀ ਭਰਤੀ ਦਾ ਐਲਾਨ

ਮਿਲੀ ਜਾਣਕਾਰੀ ਅਨੁਸਾਰ ਨੀਰਜ ਨੇ 60.28 ਮੀਟਰ ਦੂਰ ਹੈਮਰ ਸੁੱਟਿਆ, ਜਦਕਿ ਹਰਿਆਣਾ ਦੇ ਸੁਟਾਵੇ ਰਵੀ ਨੇ 57.92 ਮੀਟਰ ਨਾਲ ਤੀਜਾ ਸਥਾਨ ਹਾਸਲ ਕੀਤਾ ਹੈ। ਜ਼ਿਕਰਯੋਗ ਹੈ ਕਿ ਦਮਨੀਤ ਨੇ ਹੈਮਰ ਥਰੋ ਈਵੈਂਟ ਵਿੱਚੋਂ ਯੂਥ ਵਰਲਡ ਚੈਂਪੀਅਨਸ਼ਿਪ ਕੀਨੀਆ ਜੂਨੀਅਰ ਏਸ਼ੀਆ ਜਾਪਾਨ ਵਿੱਚੋਂ ਚਾਂਦੀ ਦੇ ਤਗ਼ਮੇ ਅਤੇ ਪਹਿਲਾਂ ਖੇਲੋ ਇੰਡੀਆ ਦਿੱਲੀ ਵਿੱਚੋਂ ਵੀ ਪਹਿਲਾ ਸਥਾਨ ਹਾਸਲ ਕੀਤਾ ਸੀ। 

ਪੜ੍ਹੋ ਇਹ ਵੀ ਖ਼ਬਰ - ਅੰਧ ਵਿਸ਼ਵਾਸ : ਤਾਂਤਰਿਕ ਦੇ ਕਹਿਣ ’ਤੇ ਚਾਚਾ ਨੇ ਕੀਤਾ 15 ਦਿਨ ਦੀ ਭਤੀਜੀ ਦਾ ਕਤਲ

ਦਮਨੀਤ ਦੀ ਇਸ ਮਾਣਮੱਤੀ ਪ੍ਰਾਪਤੀ ਤੇ ਕਾਲਜ ਦੇ ਪ੍ਰਿੰਸੀਪਲ ਡਾ. ਰਾਕੇਸ਼ ਜਿੰਦਲ ਨੇ ਦਮਨੀਤ ਸਿੰਘ ਦੇ ਕੋਚ ਅਤੇ ਕਾਲਜ ਦੇ ਸਰੀਰਕ ਸਿੱਖਿਆ ਦੇ ਸਹਾਇਕ ਪ੍ਰੋਫ਼ੈਸਰ ਡਾ.ਸੁਖਰਾਜ ਸਿੰਘ, ਦਮਨਜੀਤ ਸਿੰਘ, ਉਸ ਦੇ ਪਿਤਾ ਸਰਦਾਰ ਬਲਦੇਵ ਸਿੰਘ ਨੂੰ ਇਸ ਜਿੱਤ ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਹੋਰ ਪ੍ਰਾਪਤੀਆਂ ਜਿਵੇਂ ਓਲੰਪਿਕ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਨ ਦੀ ਕਾਮਨਾ ਕੀਤੀ ਇਸ ਮੌਕੇ ਪ੍ਰੋ.ਹਰਕੰਵਲਜੀਤ ਸਿੰਘ ਪ੍ਰੋ.ਗਗਨਦੀਪ ਪ੍ਰੋਫੈਸਰ ਹਰਪ੍ਰੀਤ ਰੂਬੀ ਅਤੇ ਸ੍ਰੀ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ।

ਪੜ੍ਹੋ ਇਹ ਵੀ ਖ਼ਬਰ - ਵੱਡੀ ਖ਼ਬਰ : ਪਾਕਿ ਬੈਠੇ ਗੈਂਗਸਟਰ ਰਿੰਦਾ ਦੇ ਸੰਪਰਕ ’ਚ ਸੀ ‘ਜੈਪਾਲ ਭੁੱਲਰ’, ਬਣਾਈ ਸੀ ਇਹ ਪਲਾਨਿੰਗ


rajwinder kaur

Content Editor

Related News