ਪਟਿਆਲਾ : ਯੂਨਾਈਟੇਡ ਸਿੱਖ ਪਾਰਟੀ ਵਲੋਂ ਆਰ. ਐੱਸ. ਐੱਸ. ਦੇ ਖਿਲਾਫ ਰੋਸ ਪ੍ਰਦਰਸ਼ਨ
Tuesday, Oct 24, 2017 - 01:46 PM (IST)

ਪਟਿਆਲਾ (ਇੰਦਰਜੀਤ ਬਕਸ਼ੀ) — ਆਰ. ਐੱਸ. ਐੱਸ. ਵਲੋਂ ਸਿੱਖ ਧਰਮ 'ਚ ਕੀਤੀ ਜਾ ਰਹੀ ਦਖਲ ਅੰਦਾਜ਼ੀ ਦੇ ਵਿਰੋਧ 'ਚ ਅੱਜ ਪਟਿਆਲਾ ਦੇ ਖੰਡਾ ਚੌਕ 'ਚ ਯੂਨਾਈਟੇਡ ਸਿੱਖ ਪਾਰਟੀ ਵਲੋਂ ਆਰ. ਐੱਸ. ਐੱਸ. ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਵਿਰੋਧ ਪ੍ਰਦਰਸ਼ਨ ਦੌਰਾਨ ਸਿੱਖ ਨੌਜਵਾਨਾਂ ਨੇ ਆਰ. ਐੱਸ. ਐੱਸ. ਦੀ ਸਿੱਖ ਧਰਮ 'ਚ ਦਖਲ ਅੰਦਾਜ਼ੀ ਨੂੰ ਬਰਦਾਸ਼ਤ ਨਾ ਕਰਨ ਦੀ ਗੱਲ ਕਹੀ। ਯੂਨਾਈਟੇਡ ਸਿੱਖ ਪਾਰਟੀ ਵਲੋਂ ਖੰਡਾ ਚੌਕ 'ਤੇ ਕੀਤੇ ਜਾ ਰਹੇ ਪ੍ਰਦਰਸ਼ਨ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਨੌਜਵਾਨਾਂ ਨੇ ਕਿਹਾ ਕਿ 25 ਤਾਰੀਕ ਨੂੰ ਆਰ. ਐੱਸ. ਐੱਸ. ਦੀ ਸ਼ਾਖਾ ਰਾਸ਼ਟਰੀ ਸਿੱਖ ਸੰਗਤ ਇਕ ਸਮਾਗਮ ਕਰਵਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਰ. ਐੱਸ. ਐੱਸ. ਦੇ ਲੋਕ ਸਿੱਖ ਮਸਲਿਆਂ 'ਤੇ ਦਖਲ ਅੰਦਾਜ਼ੀ ਦੇ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਸੰਬੰਧੀ ਐੱਸ. ਜੀ. ਪੀ. ਸੀ. ਵਲੋਂ ਕੋਈ ਕਾਰਵਾਈ ਨਾ ਕਰਨ ਦੀ ਵੀ ਉਨ੍ਹਾਂ ਨਿੰਦਾ ਕੀਤੀ।