''''ਜਿਹਨੂੰ ਮਰਜ਼ੀ ਵੋਟ ਪਾਓ, ਅਕਾਲੀਆਂ ਨੂੰ ਜ਼ਰੂਰ ਸਬਕ ਸਿਖਾਓ''''

Monday, Apr 29, 2019 - 02:29 PM (IST)

''''ਜਿਹਨੂੰ ਮਰਜ਼ੀ ਵੋਟ ਪਾਓ, ਅਕਾਲੀਆਂ ਨੂੰ ਜ਼ਰੂਰ ਸਬਕ ਸਿਖਾਓ''''

ਚੰਡੀਗੜ੍ਹ (ਕਰਨ) : ਸ਼੍ਰੋਮਣੀ ਅਕਾਲੀ ਦਲ ਨੂੰ ਪੰਜਾਬ 'ਚ ਹੋਈਆਂ ਬੇਅਦਬੀਆਂ ਦੇ ਮੁੱਦੇ 'ਤੇ ਘੇਰਦਿਆਂ 'ਯੂਨਾਈਟਿਡ ਸਿੱਖ ਮੂਵਮੈਂਟ' ਦੇ ਆਗੂਆਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਜਿਸ ਨੂੰ ਮਰਜ਼ੀ ਵੋਟ ਪਾਉਣ ਪਰ ਅਕਾਲੀਆਂ ਨੂੰ ਇਕ ਵਾਰ ਸਬਕ ਜ਼ਰੂਰ ਸਿਖਾਉਣ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਦੇ ਬਦਲੇ ਲੈਣ ਦਾ ਇਹੀ ਢੁਕਵਾਂ ਸਮਾਂ ਹੈ। ਇਸ ਮੌਕੇ 'ਯੂਨਾਈਟਿਡ ਸਿੱਖ ਮੂਵਮੈਂਟ' ਦੇ ਆਗੂਆਂ ਡਾ. ਭਗਵਾਨ ਸਿੰਘ, ਕੈਪਟਨ ਚੰਨਣ ਸਿੱਧੂ, ਗੁਰਨਾਮ ਸਿੰਘ ਸਿੱਧੂ ਅਤੇ ਹਰਪ੍ਰੀਤ ਸਿੰਘ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਹਾਲ 'ਚ ਅਕਾਲੀ ਦਲ ਨੂੰ ਵੋਟ ਨਾ ਪਾਉਣ, ਬਾਕੀ ਭਾਵੇਂ ਕਿਸੇ ਵੀ ਪਾਰਟੀ ਨੂੰ ਵੋਟ ਪਾ ਦੇਣ।


author

Babita

Content Editor

Related News