ਦਲਿਤ ਵਿਰੋਧੀ ਹੈ ਕੇਂਦਰ ਸਰਕਾਰ : ਨਾਹਰ

Monday, Apr 02, 2018 - 05:33 AM (IST)

ਦਲਿਤ ਵਿਰੋਧੀ ਹੈ ਕੇਂਦਰ ਸਰਕਾਰ : ਨਾਹਰ

ਕਪੂਰਥਲਾ, (ਭੂਸ਼ਣ)- ਸੁਪਰੀਮ ਕੋਰਟ ਵੱਲੋਂ ਐੱਸ. ਸੀ./ਐੱਸ. ਟੀ. ਐਕਟ ਵਿਚ ਕੀਤੇ ਗਏ ਬਦਲਾਵ ਨੂੰ ਲੈ ਕੇ ਦਲਿਤ ਭਾਈਚਾਰੇ 'ਚ ਤੇ ਹਿੰਦੂ ਸੰਗਠਨਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ । ਦਲਿਤ ਸਮਾਜ ਵੱਲੋਂ 2 ਅਪ੍ਰੈਲ ਨੂੰ ਬੰਦ ਕੀਤੇ ਜਾ ਰਹੇ ਭਰਾਤ ਦਾ ਹਿੰਦੂ ਸ਼ਿਵ ਸੈਨਾ ਪੰਜਾਬ ਪੂਰਾ ਸਮਰਥਨ ਦੇਵੇਗੀ। ਇਹ ਗੱਲਾਂ ਸ਼ਿਵ ਸੈਨਾ ਪੰਜਾਬ ਦੇ ਕਪੂਰਥਲਾ ਪ੍ਰਧਾਨ ਅਨਿਲ ਨਾਹਰ ਨੇ ਕਹੀਆਂ। ਨਾਹਰ ਵਰਕਰਾਂ ਦੀ ਇਕ ਵਿਸ਼ੇਸ਼ ਮੀਟਿੰਗ ਨੂੰ ਸੰਬੋਧਿਤ ਕਰ ਰਹੇ ਸਨ । ਉਨ੍ਹਾਂ ਕਿਹਾ ਕਿ ਦਲਿਤ ਸਮਾਜ ਦੇ ਨਾਲ ਹੋਈ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ ਕਿ ਜੇਕਰ ਇਸ ਬਦਲਾਵ ਨੂੰ ਵਾਪਸ ਨਾ ਲਿਆ ਗਿਆ ਤਾਂ ਇਸ ਦੇ ਕਾਫ਼ੀ ਬੁਰੇ ਨਤੀਜੇ ਸਾਹਮਣੇ ਆਉਣਗੇ। ਜਿਸ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੋਵੇਗੀ । ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸ਼ਿਵ ਸੈਨਾ ਪੰਜਾਬ ਯੂਥ ਦੇ ਸ਼ਹਿਰੀ ਪ੍ਰਧਾਨ ਕੁਲਦੀਪ ਸਿੰਘ ਮਾਣਕ ਨੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਵੱਲੋਂ ਲਿਖੇ ਗਏ ਸੰਵਿਧਾਨ ਨਾਲ ਛੇੜਛਾੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੇਂਦਰ ਬੀ. ਜੇ. ਪੀ. ਸਰਕਾਰ ਦਲਿਤ ਵਿਰੋਧੀ ਹੈ।
ਇਸ ਮੌਕੇ ਜੋਗਾ ਸਿੰਘ, ਗੁਰਚਰਨ ਸਿੰਘ ਬਿੱਟੂ, ਲਵਪ੍ਰੀਤ ਸਿੰਘ, ਹੈਪੀ ਨਾਹਰ, ਸੂਰਜ ਕੁਮਾਰ, ਲੱਕੀ ਨਾਹਰ, ਗੌਰਵ, ਸਾਜਨ ਨਾਹਰ, ਮਨੂ, ਪਵਨ ਸਹੋਤਾ, ਰਾਕੇਸ਼ ਮਟੂ ਸਮੇਤ ਭਾਰੀ ਗਿਣਤੀ ਵਿਚ ਕਰਮਚਾਰੀ ਮੌਜੂਦ ਸਨ। 


Related News