ਦੂਲਾਨੰਗਲ ''ਚ ਅਣਪਛਾਤੇ 2 ਨੌਜਵਾਨਾਂ ਨੇ ਘਰ ''ਚ ਦਾਖਲ ਹੋ ਕੇ ਕੀਤੇ ਫਾਇਰ

11/22/2017 3:03:31 AM

ਧਾਰੀਵਾਲ, (ਖੋਸਲਾ, ਬਲਬੀਰ) -  ਪਿੰਡ ਦੂਲਾਨੰਗਲ ਦੇ ਇਕ ਘਰ ਵਿਚ ਅਣਪਛਾਤੇ 2 ਨੌਜਵਾਨਾਂ ਵੱਲੋਂ ਦਾਖਲ ਹੋ ਕੇ ਫਾਇਰ ਕੀਤੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ। 
ਪੀੜਤ ਜੈਮਲ ਸਿੰਘ ਪੁੱਤਰ ਸੁੱਚਾ ਸਿੰਘ ਵਾਸੀ ਪਿੰਡ ਦੂਲਾਨੰਗਲ ਨੇ ਦੱਸਿਆ ਕਿ ਉਹ ਪਿੰਡ ਨੜਾਂਵਲੀ ਵਿਚ ਦੁਕਾਨ ਕਰਦਾ ਹੈ ਅਤੇ ਬੀਤੀ ਰਾਤ ਜਦ ਉਹ ਆਪਣੇ ਮਕਾਨ ਦੀ ਦੂਸਰੀ ਮੰਜ਼ਿਲ 'ਤੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਸੁੱਤਾ ਹੋਇਆ ਸੀ ਤਾਂ ਰਾਤ ਕਰੀਬ 10 ਵਜੇ ਕਿਸੇ ਨੇ ਮੇਰਾ ਦਰਵਾਜ਼ਾ ਖੜ੍ਹਕਾਇਆ ਅਤੇ ਦਰਵਾਜ਼ਾ ਖੋਲ੍ਹਦਿਆਂ ਹੀ ਉਸਨੇ ਦੇਖਿਆ ਕਿ ਦੋ ਨੌਜਵਾਨ ਜਿਨ੍ਹਾਂ ਨੇ ਆਪਣੇ ਮੂੰਹ ਕੱਪੜੇ ਨਾਲ ਬੰਨ੍ਹੇ ਹੋਏ ਸਨ ਅਤੇ ਇਕ ਦੇ ਹੱਥ ਵਿਚ ਪਿਸਤੌਲ ਸੀ ਤਾਂ ਉਹ ਹੱਕਾ ਬੱਕਾ ਰਹਿ ਗਿਆ ਅਤੇ ਜਦ ਉਸਨੇ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਕੌਣ ਹੋ ਤਾਂ ਉਨ੍ਹਾਂ ਵਿਚੋਂ ਇਕ ਨੇ ਆਪਣੇ ਦੂਸਰੇ ਸਾਥੀ ਨੂੰ ਕਿਹਾ ਕਿ ਇਸਨੂੰ ਗੋਲੀ ਮਾਰ ਦੇ ਪਰ ਇਸੇ ਦੌਰਾਨ ਮੇਰੀ ਪਤਨੀ ਨੇ ਮੈਨੂੰ ਖਿੱਚ ਕੇ ਕਮਰੇ ਅੰਦਰ ਕਰ ਲਿਆ ਅਤੇ ਜਦੋਂ ਅਸੀਂ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤਾਂ ਉਕਤ ਨੌਜਵਾਨਾਂ ਨੇ ਫਾਇਰ ਕੱਢਣੇ ਸ਼ੁਰੂ ਕਰ ਦਿੱਤੇ ਜੋ ਕਮਰੇ ਵਿਚ ਪਈ ਅਲਮਾਰੀ ਅਤੇ ਕੰਧਾਂ ਵਿਚ ਜਾ ਕੇ ਲੱਗੇ, ਜਿਸ 'ਤੇ ਜਦ ਹੇਠਲੀ ਮੰਜ਼ਿਲ 'ਤੇ ਰਹਿ ਰਹੇ ਉਸਦੇ ਭਰਾ ਅਤੇ ਪਿਤਾ ਬਾਹਰ ਆਏ ਤਾਂ ਉਕਤ ਨੌਜਵਾਨ ਘਰ ਦੀ ਚਾਰਦੀਵਾਰੀ ਜੋ ਛੋਟੀ ਹੈ, ਉਸਨੂੰ ਟੱਪ ਕੇ ਭੱਜ ਗਏ। ਜੈਮਲ ਸਿੰਘ ਨੇ ਦੱਸਿਆ ਕਿ ਉਸਨੇ ਇਸ ਘਟਨਾ ਦੀ ਸੂਚਨਾ ਥਾਣਾ ਘੁੰਮਣਕਲਾਂ ਦੀ ਪੁਲਸ ਨੂੰ ਦੇ ਦਿੱਤੀ ਹੈ।


Related News