ਅਣਪਛਾਤੇ ਵਾਹਨ ਨੇ ਟੱਕਰ ਮਾਰ ਕੇ ਟਰਾਂਸਫਾਰਮਰ ਹੇਠਾਂ ਸੁੱਟਿਆ

11/14/2017 7:06:34 AM

ਕਪੂਰਥਲਾ, (ਮਲਹੋਤਰਾ)- ਕਪੂਰਥਲਾ-ਜਲੰਧਰ ਮਾਰਗ 'ਤੇ ਪਿੰਡ ਮਨਸੂਰਵਾਲ ਦੋਨਾਂ ਦੇ ਨਜ਼ਦੀਕ ਇਕ ਤੇਜ਼ ਰਫਤਾਰ ਅਣਪਛਾਤੇ ਵਾਹਨ ਚਾਲਕ ਵੱਲੋਂ ਟੱਕਰ ਮਾਰਨ ਨਾਲ ਬਿਜਲੀ ਦਾ ਟਰਾਂਸਫਾਰਮਰ ਡਿੱਗਣ ਨਾਲ ਇਕ ਵੱਡੀ ਦੁਰਘਟਨਾ ਹੋਣ ਤੋਂ ਬਚਾਅ ਹੋ ਗਿਆ। ਟਰਾਂਸਫਾਰਮਰ ਡਿੱਗਣ ਨਾਲ ਖੇਤਰ ਦੀ ਬਿਜਲੀ ਸਪਲਾਈ ਬਿਲਕੁਲ ਬੰਦ ਹੋ ਗਈ, ਜਿਸ ਨਾਲ ਖੇਤਰ ਨਿਵਾਸੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। 
ਮੌਕੇ 'ਤੇ ਪਹੁੰਚੀ ਪੁਲਸ ਟੀਮ ਨੇ ਟੱਕਰ ਮਾਰਨ ਵਾਲੇ ਵਾਹਨ ਚਾਲਕ ਦੀ ਪਹਿਚਾਣ ਕਰ ਕੇ ਉਸ ਨੂੰ ਕਾਬੂ ਕਰ ਲਿਆ। ਪੁਲਸ ਕਾਰਵਾਈ ਜਾਰੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਵਰਕਾਮ ਕਾਰਪੋਰੇਸ਼ਨ ਵਿਭਾਗ ਕਪੂਰਥਲਾ ਦੇ ਐੱਸ. ਡੀ. ਓ. ਮਹਿੰਦਰ ਸਿੰਘ ਬਾਠ ਨੇ ਦੱਸਿਆ ਕਿ ਮਨਸੂਰਵਾਲ ਦੋਨਾਂ 'ਚ ਲੱਗੇ ਵੱਡੇ ਟਰਾਂਸਫਾਰਮਰ ਨੂੰ ਅੱਜ ਅਚਾਨਕ ਜਾ ਰਹੇ ਵਾਹਨ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ, ਜਿਸ ਨਾਲ ਟਰਾਂਸਫਾਰਮ ਹੇਠਾਂ ਡਿੱਗ ਗਿਆ। ਇਸ ਘਟਨਾ ਨਾਲ ਕੋਈ ਜਾਨੀ ਨੁਕਸਾਨ ਹੋਣ ਦਾ ਸਮਾਚਾਰ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦਾ ਟਰਾਂਸਫਾਰਮਰ ਡਿੱਗਣ ਕਾਰਨ ਢਾਈ ਲੱਖ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। 
ਟੱਕਰ ਮਾਰਨ ਤੋਂ ਬਾਅਦ ਵਾਹਨ ਚਾਲਕ ਸਮੇਤ ਉੱਥੋਂ ਭੱਜ ਨਿਕਲਿਆ। ਪੁਲਸ ਟੀਮ ਵੱਲੋਂ ਵਾਹਨ ਚਾਲਕ ਦੀ ਪਹਿਚਾਣ ਕਰ ਕੇ ਉਸ ਨੂੰ ਕਾਬੂ ਕਰ ਲਿਆ ਗਿਆ। ਬਿਜਲੀ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਥਾਨ 'ਤੇ ਨਵਾਂ ਟਰਾਂਸਫਾਰਮ ਲਗਾਇਆ ਜਾਵੇਗਾ। ਇਸ ਮੌਕੇ ਜੇ. ਈ. ਪਲਵਿੰਦਰ ਸਿੰਘ ਮੋਮੀ, ਜੇ. ਈ. ਗੁਰਚਰਨ ਸਿੰਘ, ਜੇ. ਈ. ਜਤਿੰਦਰਪਾਲ ਸਿੰਘ, ਜੇ. ਈ. ਸਤਨਾਮ ਸਿੰਘ, ਲਾਈਨਮੈਨ ਰਮਨ ਕੁਮਾਰ, ਲਾਈਨਮੈਨ ਨਵਦੀਪ ਕੁਮਾਰ, ਲਾਈਨਮੈਨ ਸੁਰਿੰਦਰ, ਸਹਾਇਕ ਲਾਈਨਮੈਨ ਜੋਗਿੰਦਰ ਸਿੰਘ ਆਦਿ ਹਾਜ਼ਰ ਸਨ।


Related News