ਦਿਨ ਦਿਹਾੜੇ ਅਣਪਛਾਤਿਆਂ ਨੇ 21 ਸਾਲਾ ਨੌਜਵਾਨ ਨੂੰ ਮਾਰੀਆਂ ਗੋਲੀਆਂ, ਇਲਾਕੇ 'ਚ ਪਿਆ ਚੀਕ-ਚਿਹਾੜਾ

Tuesday, Nov 14, 2023 - 06:30 PM (IST)

ਦਿਨ ਦਿਹਾੜੇ ਅਣਪਛਾਤਿਆਂ ਨੇ 21 ਸਾਲਾ ਨੌਜਵਾਨ ਨੂੰ ਮਾਰੀਆਂ ਗੋਲੀਆਂ, ਇਲਾਕੇ 'ਚ ਪਿਆ ਚੀਕ-ਚਿਹਾੜਾ

ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਵਿਖੇ ਕੁਝ ਅਣਪਛਾਤਿਆਂ ਵਲੋਂ ਇਕ ਨੌਜਵਾਨ ਨੂੰ ਚਿੱਟੇ ਦਿਨ ਗੋਲੀਆਂ ਮਾਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਕਾਰਨ ਨੌਜਵਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਅਤੇ ਉਸ ਨੂੰ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਕਾਫ਼ੀ ਚੀਕ-ਚਿਹਾੜਾ ਪੈ ਗਿਆ।

ਇਹ ਵੀ ਪੜ੍ਹੋ-  ਗ਼ਰੀਬੀ ਦੂਰ ਕਰਨ ਲਈ 14 ਸਾਲ ਪਹਿਲਾਂ ਛੱਡਿਆ ਸੀ ਘਰ, ਹੁਣ ਵਿਦੇਸ਼ੋਂ ਆਈ ਖ਼ਬਰ ਨੇ ਸੁੰਨ ਕੀਤਾ ਪਰਿਵਾਰ

ਜਾਣਕਾਰੀ ਮੁਤਾਬਕ ਨੌਜਵਾਨ ਦੀ ਹਾਲਤ ਕਾਫ਼ੀ ਗੰਭੀਰ ਬਣੀ ਹੋਈ ਹੈ। ਇਸ ਸਬੰਧੀ ਮੌਕੇ 'ਤੇ ਮੌਜੂਦ ਚਸ਼ਮਦੀਦ ਨੇ ਦੱਸਿਆ ਕਿ 21 ਸਾਲਾ ਨੌਜਵਾਨ ਗੁਰਬੀਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਪਿੰਡ ਪਿੰਡੀ ਜੋ ਕਿ ਕਸਬਾ ਫਤਿਹਗੜ੍ਹ ਚੂੜੀਆਂ ਵਿਖੇ ਸਥਿਤ ਪਰਫੈਕਟ ਸਲੂਨ ਦੇ ਬਾਹਰ ਖੜ੍ਹਾ ਸੀ। ਇਸ ਦੌਰਾਨ ਕੁਝ ਅਣਪਛਾਤੇ ਵਿਅਕਤੀਆਂ ਉੱਥੇ ਪਹੁੰਚੇ ਅਤੇ ਗੁਰਬੀਰ ਸਿੰਘ 'ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਕਤ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ- ਕਾਰ ਤੇ ਰੋਡਵੇਜ਼ ਦੀ ਬੱਸ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ, ਮਾਂ ਦੀ ਮੌਤ ਮਗਰੋਂ ਹੁਣ ਜ਼ਖ਼ਮੀ ਪੁੱਤ ਨੇ ਵੀ ਤੋੜਿਆ ਦਮ

ਇਸ ਤੋਂ ਤੁਰੰਤ ਬਾਅਦ ਉਕਤ ਨੌਜਵਾਨ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਲਿਜਾਇਆ ਗਿਆ। ਜਿੱਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸਐੱਸਪੀ ਬਟਾਲਾ ਅਸ਼ਵਿਨੀ ਗੋਟਿਆਲ, ਐੱਸਪੀ ਇਨਵੈੱਸਟੀਗੇਸ਼ਨ ਬਟਾਲਾ ਗੁਰਪ੍ਰੀਤ ਸਿੰਘ ਗਿੱਲ ਅਤੇ ਡੀ.ਐੱਸ.ਪੀ ਫਤਿਹਗੜ੍ਹ ਚੂੜੀਆਂ ਸਵਰਨਜੀਤ ਸਿੰਘ ਬੱਲ ਦੀ ਅਗਵਾਈ ਹੇਠ ਪੁਲਸ ਫੋਰਸ ਸਮੇਤ ਮੌਕੇ ’ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ । ਪੁਲਸ ਵੱਲੋਂ ਆਸ-ਪਾਸ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ, ਉਥੇ ਨਾਲ ਹੀ ਗੋਲੀ ਚਲਾਉਣ ਵਾਲਿਆਂ ਦੀ ਤਲਾਸ਼ ਜੰਗੀ ਪੱਧਰ ’ਤੇ ਕਰਨੀ ਆਰੰਭ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਗੁਰੂਹਰਸਹਾਏ ਵਿਖੇ ਦੋ ਧਿਰਾਂ ਦਾ ਝਗੜਾ ਸੁਲਝਾਉਣ ਗਏ ਨੌਜਵਾਨ ਦਾ ਗੋਲ਼ੀ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News