ਅਣਪਛਾਤੇ ਹਥਿਆਰਬੰਦ ਵਿਅਕਤੀ ਨੇ ਸਕੂਲ ''ਚ ਫੈਲਾਈ ਦਹਿਸ਼ਤ

Friday, Mar 02, 2018 - 07:56 AM (IST)

ਅਣਪਛਾਤੇ ਹਥਿਆਰਬੰਦ ਵਿਅਕਤੀ ਨੇ ਸਕੂਲ ''ਚ ਫੈਲਾਈ ਦਹਿਸ਼ਤ

ਵੈਰੋਵਾਲ,   (ਗਿੱਲ)-  ਪੁਲਸ ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਜਵੰਦਪੁਰ ਵਿਖੇ ਰਹਿ ਰਹੇ ਮੇਹਰਬਾਨ ਖਾਨ ਨਾਮਕ ਵਿਅਕਤੀ 'ਤੇ ਪਿੰਡ ਦੀ ਪੰਚਾਇਤ ਤੇ ਸਰਕਾਰੀ ਐਲੀਮੈਂਟਰੀ ਸਕੂਲ ਵਿਚਕਾਰ ਪਿਛਲੇ ਕਈ ਦਿਨਾਂ ਤੋਂ ਜਗ੍ਹਾ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜੋ ਦਿਨੋ-ਦਿਨ ਨਵੀ ਤੂਲ ਫੜਦਾ ਜਾ ਰਿਹਾ ਹੈ। 
ਅੱਜ ਇਸ ਮਾਮਲੇ ਨੇ ਫਿਰ ਇਕ ਨਵਾਂ ਰੂਪ ਲੈ ਲਿਆ ਜਦੋਂ ਪਿੰਡ ਦੀ ਪੰਚਾਇਤ ਤੇ ਸਕੂਲੀ ਸਟਾਫ ਵੱਲੋਂ ਮੇਹਰਬਾਨ 'ਤੇ ਸਕੂਲੀ ਬੱਚਿਆਂ ਅਤੇ ਸਕੂਲ ਸਟਾਫ 'ਚ ਦਹਿਸ਼ਤ ਫੈਲਾਉਣ ਦੇ ਸਬੰਧ 'ਚ ਥਾਣਾ ਵੈਰੋਵਾਲ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ।
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸਰਪੰਚ ਤਰਲੋਕ ਸਿੰਘ, ਗੁਰਦੀਪ ਸਿੰਘ ਪ੍ਰਧਾਨ, ਦੀਦਾਰ ਸਿੰਘ, ਗੁਰਨਾਮ ਸਿੰਘ ਕਿਸਾਨ ਆਗੂ, ਜਥੇਦਾਰ ਸੁਖਦੇਵ ਸਿੰਘ, ਰਾਜਿੰਦਰ ਸਿੰਘ ਕਿਸਾਨ ਆਗੂ, ਰਸ਼ਪਾਲ ਸਿੰਘ ਨੰਬਰਦਾਰ, ਸਕੂਲ ਚੇਅਰਮੈਨ ਮਨਜੀਤ ਸਿੰਘ ਤੇ ਸਕੂਲ ਮੁਖੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸਕੂਲੀ ਬੱਚੇ ਸਵੇਰੇ 9 ਵਜੇ ਦੇ ਕਰੀਬ ਸਕੂਲ ਦੀ ਖੇਡ ਗਰਾਊਂਡ 'ਚ ਪ੍ਰਾਰਥਨਾ ਕਰ ਰਹੇ ਸਨ। ਅਚਾਨਕ 2 ਵਿਅਕਤੀ ਮੁਹੱਬਤ ਮੇਹਰਬਾਨ ਖਾਨ ਦੇ ਘਰੋਂ ਕੰਧ ਟੱਪ ਕੇ ਸਕੂਲ ਦੀ ਖੇਡ ਗਰਾਊਂਡ 'ਚ ਆ ਗਏ। ਇਨ੍ਹਾਂ 'ਚੋਂ ਇਕ ਵਿਅਕਤੀ ਦੀ ਡੱਬ 'ਚ ਹਥਿਆਰ ਸੀ। ਉਹ ਵਾਰ-ਵਾਰ ਚੱਕਰ ਕੱਟ ਰਿਹਾ ਸੀ।
ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਇਸ ਨਾਲ ਸਕੂਲ ਦੇ ਬੱਚਿਆਂ ਅਤੇ ਸਟਾਫ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸਕੂਲ 'ਚ 500 ਦੇ ਕਰੀਬ ਬੱਚੇ ਪੜ੍ਹਦੇ ਹਨ। ਇਸ ਘਟਨਾ ਤੋਂ ਬਾਅਦ ਬੱਚਿਆਂ ਦੇ ਮਾਪੇ ਵੀ ਬੱਚਿਆਂ ਨੂੰ ਸਕੂਲ ਭੇਜਣ ਤੋਂ ਡਰ ਰਹੇ ਹਨ।
ਇਸ ਸਬੰਧੀ ਪਿੰਡ ਦੇ ਮੋਹਤਬਰਾਂ ਨੂੰ ਸੂਚਿਤ ਕੀਤਾ। ਮੋਹਤਬਰਾਂ ਵੱਲੋਂ ਮੌਕੇ ਦੀ ਨਜ਼ਾਕਤ ਨੂੰ ਦੇਖ ਕੇ ਮਾਮਲਾ ਪੁਲਸ ਤੱਕ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਅਸੀਂ ਪਿਛਲੇ ਲੰਬੇ ਸਮੇਂ ਤੋਂ ਮੇਹਰਬਾਨ ਖਾਨ ਦੇ ਖਿਲਾਫ ਵੱਖ-ਵੱਖ ਉੱਚ ਪੁਲਸ ਅਧਿਕਾਰੀਆਂ ਅਤੇ ਸਿਵਲ ਅਧਿਕਾਰੀਆਂ ਨੂੰ ਇਸ ਦੇ ਪਿਛੋਕੜ ਅਤੇ ਗਤੀਵਿਧੀਆਂ ਦੀ ਜਾਂਚ ਕਰਨ ਲਈ ਬੇਨਤੀਆਂ ਕਰ ਚੁੱਕੇ ਹਾਂ ਪਰ ਅਜੇ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
 ਇਸ ਮੌਕੇ ਪਿੰਡ ਦੀ ਪੰਚਾਇਤ ਨੇ ਮੁੱਖ ਮੰਤਰੀ ਪੰਜਾਬ ਅਤੇ ਡੀ. ਜੀ. ਪੀ. ਪੰਜਾਬ ਕੋਲੋਂ ਮੰਗ ਕੀਤੀ ਹੈ ਕਿ ਇਸ ਵਿਅਕਤੀ ਦੀ ਜਲਦ ਜਾਂਚ ਕਰ ਕੇ ਪਿੰਡ ਵਾਸੀਆਂ ਨੂੰ ਇਨਸਾਫ ਦਿਵਾਇਆ ਜਾਵੇ।


Related News