ਟਰੇਨ ਦੀ ਲਪੇਟ ''ਚ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ
Sunday, Aug 20, 2017 - 07:50 AM (IST)

ਕਪੂਰਥਲਾ, (ਮਲਹੋਤਰਾ)- ਕਪੂਰਥਲਾ-ਜਲੰਧਰ ਰੇਲਵੇ ਲਾਈਨ 'ਤੇ ਪਿੰਡ ਮਨਸੂਰਵਾਲ ਦੋਨਾ ਦੇ ਨਜ਼ਦੀਕ ਰੇਲਵੇ ਪੁਲਸ ਨੂੰ ਕਿਸੇ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਮਿਲਿਆ ਹੈ। ਲਾਸ਼ ਨੂੰ ਰੇਲਵੇ ਪੁਲਸ ਵਲੋਂ ਕਪੂਰਥਲਾ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਭੇਜ ਕੇ ਉਸਦੀ ਪਛਾਣ ਲਈ ਆਸ-ਪਾਸ ਖੇਤਰ ਵਾਸੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਜੀ. ਆਰ. ਪੀ. ਪੁਲਸ ਦੇ ਹਵਲਦਾਰ ਸ਼ਕੀਲ ਮੁਹੰਮਦ ਨੇ ਦੱਸਿਆ ਕਿ ਉਸਨੂੰ ਸਵੇਰੇ ਕਰੀਬ 6.40 ਵਜੇ ਕਿਸੇ ਵਿਅਕਤੀ ਨੇ ਸੂਚਿਤ ਕੀਤਾ ਕਿ ਪਿੰਡ ਮਨਸੂਰਵਾਲ ਦੋਨਾ ਦੇ ਕੋਲ ਰੇਲਵੇ ਲਾਈਨ 'ਤੇ ਕਿਸੇ ਵਿਅਕਤੀ ਦੀ ਲਾਸ਼ ਪਈ ਹੈ, ਜਿਸ 'ਤੇ ਪੁਲਸ ਪਾਰਟੀ ਨੇ ਉਥੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ 'ਚ ਭੇਜ ਦਿੱਤਾ ਤੇ ਉਸਦੀ ਪਛਾਣ ਦੇ ਲਈ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ। ਦੱਸਿਆ ਜਾਂਦਾ ਹੈ ਕਿ ਸ਼ੱਕ ਹੈ ਕਿ ਉਕਤ ਵਿਅਕਤੀ ਰਾਤ ਦੇ ਸਮੇਂ ਰੇਲ ਲਾਈਨ ਪਾਰ ਕਰਦੇ ਸਮੇਂ ਕਿਸੇ ਟਰੇਨ ਨਾਲ ਟਕਰਾਅ ਗਿਆ ਹੋਵੇਗਾ।