ਸ਼ਰਾਬ ਦੇ ਠੇਕੇ ''ਤੇ ਅਣਪਛਾਤਿਆਂ ਵੱਲੋਂ ''ਪੈਟਰੋਲ ਬੰਬ'' ਹਮਲਾ, ਚਲਾਈਆਂ ਗੋਲੀਆਂ
Tuesday, Mar 18, 2025 - 11:00 PM (IST)

ਮਜੀਠਾ (ਬਲਜੀਤ) : ਅੱਜ ਦੇਰ ਸ਼ਾਮ ਮਜੀਠਾ ਵਿਖੇ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਸ਼ਰਾਬ ਦੇ ਕਾਰੋਬਾਰੀ ਸਵਰਗੀ ਚੇਅਰਮੈਨ ਜੈਂਤੀਪੁਰ ਦੇ ਪਰਿਵਾਰ ਦੇ ਠੇਕੇ ਸ਼ਰਾਬ ਦੇ ਠੇਕੇ ਉੱਪਰ ਵੱਲੋਂ ਪੈਟਰੋਲ ਬੰਬ ਸੁੱਟੇ ਜਾਣ ਤੇ ਹਵਾਈ ਫਾਇਰ ਕਰਨ ਦੀ ਸੂਚਨਾ ਮਿਲੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿਚ ਸਹਿਮ ਦਾ ਮਾਹੌਲ ਹੈ।
ਅਣਪਛਾਤਿਆਂ ਨੇ 'ਆਪ' ਦੇ ਵਰਕਰ ਦੇ ਘਰ ਦੇ ਬਾਹਰ ਚਲਾਈਆਂ ਗੋਲੀਆਂ, ਇਲਾਕੇ 'ਚ ਸਹਿਮ
ਇਸ ਸਬੰਧੀ ਠੇਕਿਆਂ ਦੇ ਇੰਚਾਰਜ ਗੁਰਪ੍ਰੀਤ ਸਿੰਘ ਗੋਪੀ ਉਪਲ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਸਵਰਗੀ ਚੇਅਰਮੈਨ ਜੈਂਤੀਪੁਰ ਦੇ ਪਰਿਵਾਰ ਦੇ ਘਰ ਉੱਪਰ ਹਮਲਾ ਹੋਇਆ ਸੀ ਤੇ ਹੁਣ ਬਦਮਾਸ਼ਾਂ ਵੱਲੋਂ ਸ਼ਰਾਬ ਦੇ ਠੇਕਿਆਂ ਉੱਪਰ ਹਮਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਮਲੇ ਦੌਰਾਨ ਸ਼ਰਾਬ ਦੇ ਠੇਕੇ ਦੇ ਕਰਿੰਦੇ ਵਾਲ-ਵਾਲ ਬਚੇ ਹਨ। ਇਸ ਦੌਰਾਨ ਉਕਤ ਵਿਅਕਤੀਆਂ ਵੱਲੋਂ ਠੇਕੇ ਉੱਪਰ ਗੋਲੀਆਂ ਵੀ ਚਲਾਈਆਂ ਗਈਆਂ। ਇਸ ਸਬੰਧੀ ਜਦੋਂ ਰੌਲਾ ਰੱਪਾ ਪਿਆ ਤਾਂ ਅਣਪਛਾਤਿਆਂ ਵਿਚੋਂ ਇਕ ਆਪਣਾ ਮੈਗਜ਼ੀਨ ਸੁੱਟ ਕੇ ਭੱਜ ਗਿਆ। ਮਿਲੀ ਜਾਣਕਾਰੀ ਮੁਤਾਬਕ ਪੈਟਰੋਲ ਹਮਲੇ ਦੌਰਾਨ ਠੇਕੇ ਦੇ ਅਗਲੇ ਪਾਸੇ ਕਾਊਂਟਰ ਨੂੰ ਅੱਗ ਲੱਗ ਗਈ, ਜਿਸ ਉੱਤੇ ਮੌਕੇ ਉੱਤੇ ਮੌਜੂਦ ਲੋਕਾਂ ਨੇ ਕਾਬੂ ਪਾਇਆ। ਖੁਸ਼ਕਿਸਮਤੀ ਰਹੀ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਪੁਲਸ ਹੱਥ ਲੱਗੀ ਵੱਡੀ ਸਫਲਤਾ! ਐਨਕਾਊਂਟਰ ਦੌਰਾਨ ਲੰਡਾ ਹਰੀਕੇ ਦੇ ਤਿੰਨ ਸਾਥੀ ਕਾਬੂ
ਇਸ ਦੌਰਾਨ ਡੀਐੱਸਪੀ ਜਸਪਾਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਠੇਕੇ ਤੋਂ ਹਮਲੇ ਸਬੰਧੀ ਫੋਨ ਆਇਆ ਸੀ। ਸਬੰਧਿਤ ਥਾਣਾ ਇੰਚਾਰਜ ਮਾਮਲੇ ਦੀ ਤਫਤੀਸ਼ ਕਰ ਰਹੇ ਹਨ। ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8