ਪ੍ਰੇਮਿਕਾ ਤੋਂ ਦੁਖੀ ਨੌਜਵਾਨ ਨੇ ਪੀ. ਜੀ. ’ਚ ਲਿਆ ਫਾਹ, ਮੌਤ

Sunday, Aug 08, 2021 - 01:48 AM (IST)

ਪ੍ਰੇਮਿਕਾ ਤੋਂ ਦੁਖੀ ਨੌਜਵਾਨ ਨੇ ਪੀ. ਜੀ. ’ਚ ਲਿਆ ਫਾਹ, ਮੌਤ

ਲੁਧਿਆਣਾ(ਰਿਸ਼ੀ)- ਪ੍ਰੇਮਿਕਾ ਤੋਂ ਦੁਖੀ ਹੋ ਕੇ 22 ਸਾਲਾਂ ਦੇ ਨੌਜਵਾਨ ਨੇ ਪੀ. ਜੀ. ’ਚ ਪੱਖੇ ਨਾਲ ਚੁੰਨੀ ਦੇ ਸਹਾਰੇ ਸ਼ੁੱਕਰਵਾਰ ਰਾਤ ਨੂੰ ਫਾਹ ਲਾ ਕੇ ਖੁਦਕੁਸ਼ੀ ਕਰ ਲਈ। ਜਾਣਕਾਰੀ ਮਿਲਦੇ ਹੀ ਹੀ ਘਟਨਾ ਵਾਲੇ ਸਥਾਨ ’ਤੇ ਪੁੱਜੀ ਡਵੀਜ਼ਨ ਨੰ. 5 ਦੀ ਪੁਲਸ ਨੇ ਲਾਸ਼ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰੱਖਵਾ ਦਿੱਤਾ ਅਤੇ ਐਤਵਾਰ ਨੂੰ ਪਰਿਵਾਰ ਵਾਲਿਆਂ ਦੇ ਦਿੱਲੀ ਤੋਂ ਆਉਣ ਤੋਂ ਬਾਅਦ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋੇ- ਵੱਡੀ ਖ਼ਬਰ: ਦਵਿੰਦਰ ਬੰਬੀਹਾ ਗਰੁੱਪ ਨੇ ਵਿੱਕੀ ਮਿੱਡੂਖੇੜਾ ਕਤਲ ਦੀ ਲਈ ਜ਼ਿੰਮੇਵਾਰੀ (ਵੀਡੀਓ)

ਜਾਂਚ ਅਧਿਕਾਰੀ ਸੁਖਜਿੰਦਰ ਸਿੰਘ ਦੇ ਮੁਤਾਬਕ ਮ੍ਰਿਤਕ ਦੀ ਪਛਾਣ ਮਯੂਰ ਟੰਡਨ ਵਜੋਂ ਹੋਈ ਹੈ, ਜੋ ਮੂਲ ਰੂਪ ਨਾਲ ਦਿੱਲੀ ਦਾ ਰਹਿਣ ਵਾਲਾ ਸੀ ਅਤੇ 4 ਮਹੀਨਿਆਂ ਤੋਂ ਗੁਰਚਰਨ ਨਗਰ ’ਚ ਬਣੇ ਇਕ ਪੀ. ਜੀ. ’ਚ ਰਹਿ ਰਿਹਾ ਸੀ। ਮਯੂਰ ਦੁੱਗਰੀ ’ਚ ਇਕ ਕੰਪਨੀ ’ਚ ਪ੍ਰਾਈਵੇਟ ਨੌਕਰੀ ਕਰਦਾ ਸੀ। ਸ਼ੁੱਕਰਵਾਰ ਦੇਰ ਰਾਤ ਜਦੋਂ ਮਯੂਰ ਕਮਰੇ ਤੋਂ ਖਾਣਾ ਖਾਣ ਲਈ ਬਾਹਰ ਨਾ ਆਇਆ ਤਾਂ ਪੀ. ਜੀ. ਮਾਲਕ ਉਸ ਨੂੰ ਬੁਲਾਉਣ ਗਿਆ ਤਾਂ ਖੁਦਕੁਸ਼ੀ ਕੀਤੇ ਜਾਣ ਦਾ ਪਤਾ ਲੱਗਾ।

ਇਹ ਵੀ ਪੜ੍ਹੋੇ-  ਗੁਰਨਾਮ ਸਿੰਘ ਚਢੂਨੀ ਹੋਏ ਸੰਯੁਕਤ ਕਿਸਾਨ ਮੋਰਚੇ ਤੋਂ ਅਲੱਗ, ਮੀਟਿੰਗਾਂ ਦਾ ਕੀਤਾ ਬਾਈਕਾਟ

ਪੁਲਸ ਨੂੰ ਮੌਕੇ ਤੋਂ ਮਿਲੇ 1 ਪੇਜ ਦੇ ਸੁਸਾਈਡ ਨੋਟ ’ਚ ਦਿੱਲੀ ਦੀ ਰਹਿਣ ਵਾਲੀ ਨੀਤੂ ਦਾ ਨਾਂ ਲਿਆ ਹੈ ਅਤੇ ਉਸ ਨੂੰ ਹੀ ਆਪਣੀ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ। ਪੁਲਸ ਮੁਤਾਬਕ ਨੀਤੂ ਮਯੂਰ ਦੀ ਪ੍ਰੇਮਿਕਾ ਸੀ। ਹਾਲ ਦੀ ਘੜੀ ਕੇਸ ਦੀ ਜਾਂਚ ਕੀਤੀ ਜਾ ਰਹੀ ਹੈ।


author

Bharat Thapa

Content Editor

Related News