ਤਾਲਾਬੰਦੀ ਕਾਰਨ ਬੇਰੁਜ਼ਗਾਰ ਹੋਏ ਵਿਅਕਤੀ ਨੇ ਲਿਆ ਫ਼ਾਹਾ

Tuesday, Mar 23, 2021 - 12:41 AM (IST)

ਤਾਲਾਬੰਦੀ ਕਾਰਨ ਬੇਰੁਜ਼ਗਾਰ ਹੋਏ ਵਿਅਕਤੀ ਨੇ ਲਿਆ ਫ਼ਾਹਾ

ਸਮਰਾਲਾ,(ਗਰਗ, ਬੰਗੜ)- ਪਿਛਲੇ ਸਾਲ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਲੱਗੇ ਲਾਕਡਾਊਨ ਕਾਰਣ ਰੋਜ਼ਗਾਰ ਚਲੇ ਜਾਣ ਕਾਰਣ ਆਰਥਿਕ ਤੰਗੀ ’ਚ ਘਿਰੇ ਇਕ 33 ਸਾਲਾ ਵਿਅਕਤੀ ਨੇ ਅੱਜ ਆਪਣੇ ਘਰ ’ਚ ਹੀ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਮੁਕਾ ਲਈ ਹੈ। ਜਾਣਕਾਰੀ ਅਨੁਸਾਰ ਸਥਾਨਕ ਦੁਰਗਾ ਮੰਦਰ ਰੋਡ ਨਿਵਾਸੀ ਮਨਿੰਦਰ ਸਿੰਘ ਪਿਛਲੇ ਸਾਲ ਤੋਂ ਹੀ ਬੇਰੁਜ਼ਗਾਰ ਹੋਣ ਕਾਰਣ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਲਗਭਗ 10 ਸਾਲ ਪਹਿਲਾ ਵਿਆਹੇ ਇਸ ਵਿਅਕਤੀ ਦੇ ਇੱਕ 8 ਸਾਲ ਦੀ ਬੇਟੀ ਵੀ ਸੀ ਅਤੇ ਉਹ ਕਮਾਈ ਦਾ ਕੋਈ ਸਾਧਨ ਨਾ ਹੋਣ ਕਾਰਨ ਘਰ ਦਾ ਗੁਜ਼ਾਰਾ ਚਲਾਉਣ ’ਚ ਵੀ ਅਸਮਰਥ ਸੀ। ਅੱਜ ਅਚਾਨਕ ਦੁਪਹਿਰ ਵੇਲੇ ਇਸ ਨੇ ਆਪਣੇ ਘਰ ’ਚ ਹੀ ਫ਼ਾਹਾ ਲੈ ਲਿਆ। ਹਾਲਾਂਕਿ ਤੁਰੰਤ ਉਸ ਨੂੰ ਨੇੜੇ ਦੇ ਇਕ ਨਿੱਜੀ ਹਸਪਤਾਲ ਵੀ ਲਿਜਾਇਆ ਗਿਆ, ਪਰ ਉਸ ਵੇਲੇ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਮਾਮਲੇ ਦੀ ਜਾਣਕਾਰੀ ਮਿਲਣ ’ਤੇ ਮੌਕੇ ’ਤੇ ਪੁੱਜੇ ਜਾਂਚ ਅਧਿਕਾਰੀ ਨੇ ਵੀ ਕੋਰੋਨਾ ਕਾਰਨ ਬੇਰੋਜ਼ਗਾਰ ਹੋਣ ’ਤੇ ਇਸ ਵਿਅਕਤੀ ਵੱਲੋਂ ਖੁਦਕਸ਼ੀ ਕਰ ਲਏ ਜਾਣ ਦੀ ਪੁਸ਼ਟੀ ਕਰਦੇ ਹੋਏ ਇਸ ਮਾਮਲੇ ’ਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਹੈ।


author

Bharat Thapa

Content Editor

Related News