ਬੇਕਾਬੂ ਕਾਰ ਦੁਕਾਨ ''ਚ ਵੜੀ , ਵਾਲ-ਵਾਲ ਬਚਿਆ ਦੁਕਾਨਦਾਰ

Saturday, Feb 17, 2018 - 04:34 AM (IST)

ਬੇਕਾਬੂ ਕਾਰ ਦੁਕਾਨ ''ਚ ਵੜੀ , ਵਾਲ-ਵਾਲ ਬਚਿਆ ਦੁਕਾਨਦਾਰ

ਜਲੰਧਰ, (ਰਾਜੇਸ਼)— ਮਾਡਲ ਹਾਊਸ ਰੋਡ 'ਤੇ ਕਾਰ ਸਵਾਰ ਲੜਕੀ ਨੂੰ ਪਿੱਛਿਓਂ ਟਰੱਕ ਨੇ ਟੱਕਰ ਮਾਰ ਦਿੱਤੀ ਤੇ ਲੜਕੀ ਕੋਲੋਂ ਬ੍ਰੇਕ ਦੀ ਥਾਂ ਰੇਸ ਦੱਬੀ ਗਈ। ਜਿਸ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਦੁਕਾਨ ਵਿਚ ਜਾ ਵੜੀ। ਦੁਕਾਨ ਵਿਚ ਕੰਮ ਕਰਨ ਵਾਲੇ ਨੌਜਵਾਨ ਨੇ ਭੱਜ ਕੇ ਆਪਣੀ ਜਾਨ ਬਚਾਈ ਪਰ ਦੁਕਾਨ ਦਾ ਸਾਰਾ ਸਾਮਾਨ ਟੁੱਟ ਗਿਆ ਤੇ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਕਾਰ ਵਿਚ ਫਸੀ ਲੜਕੀ ਨੂੰ ਬਾਹਰ ਕੱਢਿਆ ਤੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ । ਹਾਦਸੇ ਤੋਂ ਬਾਅਦ ਥਾਣਾ ਭਾਰਗੋ ਕੈਂਪ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ।
ਜਾਣਕਾਰੀ ਮੁਤਾਬਕ ਮਾਡਲ ਹਾਊਸ ਮਾਤਾ ਰਾਣੀ ਚੌਕ ਦੇ ਕੋਲ ਇਕ ਕਾਰ ਜਿਸ ਨੂੰ ਲੜਕੀ ਚਲਾ ਰਹੀ ਸੀ, ਜੋ ਬਸਤੀ ਗੁਜ਼ਾਂ ਵਲੋਂ ਆ ਰਹੀ ਸੀ ਕਿ ਮਾਡਲ ਹਾਊਸ ਕੋਲ ਹੀ ਪਿੱਛਿਓਂ ਆ ਰਹੇ ਟਰੱਕ ਨੇ ਉਸਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਲੜਕੀ ਦਾ ਕਾਰ 'ਤੇ ਕੰਟਰੋਲ ਨਾ ਰਿਹਾ ਤੇ ਉਹ ਅਸ਼ੋਕ ਸਾਈਕਲ ਵਰਕਸ ਦੀ ਦੁਕਾਨ ਵਿਚ ਜਾ ਵੜੀ। ਦੇਰ ਸ਼ਾਮ ਦੋਵਾਂ ਧਿਰਾਂ ਦਾ ਆਪਸ ਵਿਚ ਰਾਜ਼ੀਨਾਮਾ ਹੋ ਗਿਆ। 
'ਭੱਜਦਾ ਨਾ ਤਾਂ ਕਾਰ ਹੇਠਾਂ ਆ ਜਾਂਦਾ'
ਅਸ਼ੋਕ ਸਾਈਕਲ ਵਰਕਸ ਵਿਚ ਕੰਮ ਕਰਨ ਵਾਲੇ ਨੌਜਵਾਨ ਸੁਬੋਧ ਤਿਵਾੜੀ ਨੇ ਦੱਸਿਆ ਕਿ ਉਹ ਦੁਕਾਨ ਦੇ ਬਾਹਰ ਬੈਠ ਕੇ ਕੰਮ ਕਰ ਰਿਹਾ ਸੀ ਕਿ ਉਸਦੀ ਨਜ਼ਰ ਦੁਕਾਨ ਵੱਲ ਆ ਰਹੀ ਬੇਕਾਬੂ ਕਾਰ 'ਤੇ ਪਈ। ਉਹ ਤੁਰੰਤ ਉਥੋਂ ਭੱਜਿਆ ਤੇ ਕਾਰ ਸਿੱਧੀ ਦੁਕਾਨ ਦੇ ਅੰਦਰ ਜਾ ਵੜੀ।  ਕਾਰ ਨੂੰ ਲੜਕੀ ਚਲਾ ਰਹੀ ਸੀ। ਜੋ ਖੁਦ ਘਬਰਾ ਗਈ ਤੇ ਕਾਰ ਦੁਕਾਨ ਦੇ ਅੰਦਰ ਕੰਧ ਵਿਚ ਵੱਜਣ ਤੋਂ ਬਾਅਦ ਰੁਕੀ।


Related News