ਬੇਕਾਬੂ ਬੋਲੈਰੋ ਪਲਟੀਆਂ ਖਾ ਕੇ ਖਤਾਨਾਂ ''ਚ ਡਿੱਗੀ, 3 ਜ਼ਖ਼ਮੀ

Thursday, Mar 01, 2018 - 12:33 AM (IST)

ਬੇਕਾਬੂ ਬੋਲੈਰੋ ਪਲਟੀਆਂ ਖਾ ਕੇ ਖਤਾਨਾਂ ''ਚ ਡਿੱਗੀ, 3 ਜ਼ਖ਼ਮੀ

ਮੇਹਟੀਆਣਾ, (ਸੰਜੀਵ)- ਹੁਸ਼ਿਆਰਪੁਰ-ਫਗਵਾੜਾ ਰੋਡ 'ਤੇ ਸਥਿਤ ਕਸਬਾ ਮੇਹਟੀਆਣਾ  ਨਜ਼ਦੀਕ ਇਕ ਬੋਲੈਰੋ ਨਾਲ ਹਾਦਸਾ ਵਾਪਰਨ ਕਾਰਨ ਚਾਲਕ ਸਮੇਤ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ। ਇਕੱਤਰ ਜਾਣਕਾਰੀ ਮੁਤਾਬਕ ਸਤਵਿੰਦਰ ਸਿੰਘ ਵਾਸੀ ਸ਼ੇਰਪੁਰ ਪੱਕਾ ਆਪਣੀ ਪਤਨੀ ਰਾਜਵੀਰ ਕੌਰ ਅਤੇ ਇਕ ਹੋਰ ਲੜਕੀ ਦਿਲਪ੍ਰੀਤ ਕੌਰ ਨਾਲ ਬੋਲੈਰੋ ਨੰ. ਪੀ ਬੀ 08 ਸੀ ਜੇ-2981 'ਤੇ ਹੁਸ਼ਿਆਰਪੁਰ ਤੋਂ ਫਗਵਾੜਾ ਵੱਲ ਜਾ ਰਿਹਾ ਸੀ। ਬੀਤੀ ਰਾਤ ਕਰੀਬ 8 ਵਜੇ ਕਸਬਾ ਮੇਹਟੀਆਣਾ ਨਜ਼ਦੀਕ ਲੰਡਨ ਕੈਸਲ ਮੈਰਿਜ ਪੈਲੇਸ ਨੇੜੇ ਬੋਲੈਰੋ ਬੇਕਾਬੂ ਹੋ ਕੇ 4-5 ਪਲਟੀਆਂ ਖਾਣ ਉਪਰੰਤ ਖਤਾਨਾਂ 'ਚ ਜਾ ਡਿੱਗੀ, ਜਿਸ ਕਾਰਨ ਉਸ 'ਚ ਸਵਾਰ ਤਿੰਨ ਜਣੇ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਰਾਹਗੀਰਾਂ ਦੀ ਮਦਦ ਨਾਲ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਹਾਦਸੇ ਵਿਚ ਬੋਲੈਰੋ ਪੂਰੀ ਤਰ੍ਹਾਂ ਨੁਕਸਾਨੀ ਗਈ।


Related News