ਬਟਾਲਾ ’ਚ ਵਾਪਰੀ ਦਿਲ ਦਹਿਲਾਉਣ ਵਾਲੀ ਵਾਰਦਾਤ, ਮਾਮੇ ਨੇ 7 ਸਾਲਾ ਭਾਣਜੇ ਨੂੰ ਕਹੀ ਨਾਲ ਵੱਢਿਆ

Monday, Oct 18, 2021 - 09:56 PM (IST)

ਬਟਾਲਾ ’ਚ ਵਾਪਰੀ ਦਿਲ ਦਹਿਲਾਉਣ ਵਾਲੀ ਵਾਰਦਾਤ, ਮਾਮੇ ਨੇ 7 ਸਾਲਾ ਭਾਣਜੇ ਨੂੰ ਕਹੀ ਨਾਲ ਵੱਢਿਆ

ਬਟਾਲਾ (ਸਾਹਿਲ)-ਅੱਜ ਬਟਾਲਾ ਵਿਖੇ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ, ਜਦੋਂ ਸ਼ਰੀਕੇ ’ਚੋਂ ਲੱਗਦੇ ਮਾਮੇ ਵੱਲੋਂ ਆਪਣੇ ਮਾਸੂਮ 7 ਸਾਲਾ ਭਾਣਜੇ ਨੂੰ ਹੀ ਬੁਰੀ ਤਰ੍ਹਾਂ ਕਹੀ ਨਾਲ ਵੱਢਦਿਆਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਦੇ ਮੁਤਾਬਕ ਅੱਜ 7 ਸਾਲਾ ਹਰਮਨ ਪੁੱਤਰ ਜਸਵਿੰਦਰ ਵਾਸੀ ਪਿੰਡ ਮਨੇਸ਼ ਆਪਣੀ ਨਾਨੀ ਦੇ ਭੋਗ ’ਤੇ ਆਪਣੀ ਮਾਤਾ ਨਾਲ ਪਿੰਡ ਡੇਅਰੀਵਾਲ ਦਰੋਗਾ ਵਿਖੇ ਆਇਆ ਸੀ। ਬਾਅਦ ਦੁਪਹਿਰ ਘਰ ਦੇ ਬਾਹਰ ਹਰਮਨ ਬੱਚਿਆਂ ਨਾਲ ਖੇਡ ਰਿਹਾ ਸੀ ਕਿ ਅਚਾਨਕ ਉਸ ਦੀ ਮਾਤਾ ਦੇ ਚਚੇਰੇ ਭਰਾ, ਜੋ ਲੜਕੇ ਦਾ ਮਾਮਾ ਹੀ ਲੱਗਦਾ ਹੈ, ਨੇ ਉਸ ਬੱਚੇ ਦੇ ਸਿਰ ’ਤੇ ਕਹੀ ਨਾਲ ਵਾਰ ਕਰਦਿਆਂ ਉਸ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ, ਜਿਸ ਨਾਲ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਅਤੇ ਪਰਿਵਾਰ ਵਾਲੇ ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਲੈ ਕੇ ਆਏ, ਜਿਥੇ ਡਾਕਟਰਾਂ ਵੱਲੋਂ ਉਸ (ਹਰਮਨ) ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।

ਇਹ ਵੀ ਪੜ੍ਹੋ : CM ਚੰਨੀ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸਮਰਥਨ ’ਚ CWC ਦੇ ਮਤੇ ਦੀ ਸ਼ਲਾਘਾ

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਧਾਰੀਵਾਲ ਦੇ ਐੱਸ. ਐੱਚ. ਓ. ਅਮਨਦੀਪ ਸਿੰਘ ਰੰਧਾਵਾ ਨੇ ਪੁਲਸ ਪਾਰਟੀ ਸਮੇਤ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਸ਼ ਨੂੰ ਕਬਜ਼ੇ ’ਚ ਲੈ ਲਿਆ ਹੈ। ਉਧਰ ਜਦੋਂ ਹੋਰ ਵਧੇਰੇ ਜਾਣਕਾਰੀ ਲੈਣ ਲਈ ਐੱਸ. ਐੱਚ. ਓ. ਰੰਧਾਵਾ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਪਰਿਵਾਰਕ ਮੈਂਬਰਾਨ ਵਲੋਂ ਜੋ ਬਿਆਨ ਦਰਜ ਕਰਵਾਏ ਜਾਣਗੇ, ਉਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।


author

Manoj

Content Editor

Related News