ਮਾਮੇ ਨੇ ਭਣੇਵੀਂ ਨਾਲ ਕੀਤਾ ਜਬਰ-ਜ਼ਨਾਹ : ਗ੍ਰਿਫਤਾਰ

Wednesday, Feb 17, 2021 - 01:20 AM (IST)

ਮਾਮੇ ਨੇ ਭਣੇਵੀਂ ਨਾਲ ਕੀਤਾ ਜਬਰ-ਜ਼ਨਾਹ : ਗ੍ਰਿਫਤਾਰ

ਤਰਨਤਾਰਨ/ਸਰਹਾਲੀ ਕਲਾਂ, (ਰਾਜੂ, ਮਨਜੀਤ)- ਜ਼ਿਲ੍ਹਾ ਤਰਨਤਾਰਨ ਦੇ ਇਕ ਪਿੰਡ ਵਿਖੇ ਰਿਸ਼ਤੇਦਾਰੀ ’ਚ ਮਾਮਾ ਲੱਗਦੇ ਵਿਅਕਤੀ ਵੱਲੋਂ ਨਾਬਾਲਗ ਭਣੇਵੀਂ ਨਾਲ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਥਾਣਾ ਚੋਹਲਾ ਸਾਹਿਬ ਦੀ ਪੁਲਸ ਨੇ ਪੀੜਤਾ ਦੇ ਬਿਆਨਾਂ ’ਤੇ ਕੇਸ ਦਰਜ ਕਰ ਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਸ ਨੂੰ ਦਰਜ ਕਰਵਾਏ ਬਿਆਨਾਂ ’ਚ ਪਿੰਡ ਨਿਵਾਸੀ 17 ਸਾਲਾ ਲੜਕੀ ਨੇ ਦੱਸਿਆ ਕਿ ਉਸ ਦੀ ਚਾਚੀ ਦਾ ਭਰਾ ਚਰਨਜੀਤ ਸਿੰਘ ਜੋ ਹਮੇਸ਼ਾ ਸਾਡੇ ਘਰ ਆਉਂਦਾ-ਜਾਂਦਾ ਰਹਿੰਦਾ ਸੀ, ਨੇ ਉਸ ਨੂੰ ਆਪਣੇ ਪ੍ਰੇਮ ਜਾਲ ’ਚ ਫਸਾ ਲਿਆ ਅਤੇ ਬੀਤੀ ਰਾਤ ਚਰਨਜੀਤ ਸਿੰਘ ਸਾਡੇ ਪਿੰਡ ਆਇਆ ਅਤੇ ਉਸ ਨੂੰ ਵਰਗਲਾ ਕੇ ਆਪਣੇ ਨਾਲ ਮੋਟਰਸਾਈਕਲ ’ਤੇ ਬਿਠਾ ਕੇ ਪਿੰਡ ਬ੍ਰਹਮਪੁਰਾ ਕੋਲ ਲੈ ਗਿਆ, ਜਿੱਥੇ ਉਕਤ ਵਿਅਕਤੀ ਨੇ ਉਸ ਨਾਲ ਜ਼ਬਰਦਸਤੀ ਕੀਤੀ ਅਤੇ ਕਿਸੇ ਨੂੰ ਦੱਸਣ ’ਤੇ ਧਮਕੀਆਂ ਵੀ ਦਿੱਤੀਆਂ ਪਰ ਉਸ ਨੇ ਘਰ ਆ ਕੇ ਸਾਰੀ ਗੱਲ ਆਪਣੇ ਪਰਿਵਾਰ ਨੂੰ ਦੱਸੀ ਅਤੇ ਪੁਲਸ ਨੂੰ ਸ਼ਿਕਾਇਤ ਕਰ ਦਿੱਤੀ। ਇਸ ਸਬੰਧੀ ਏ. ਐੱਸ. ਆਈ. ਲਖਬੀਰ ਕੌਰ ਨੇ ਦੱਸਿਆ ਕਿ ਪੀੜਤ ਲੜਕੀ ਦੇ ਬਿਆਨਾਂ ’ਤੇ ਚਰਨਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਸਰਹਾਲੀ ਕਲਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਮੁਲਜ਼ਮ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
 


author

Bharat Thapa

Content Editor

Related News