ਬੇਰਹਿਮ ਚਾਚੇ ਨੇ ਜਾਨਵਰਾਂ ਵਾਂਗ ਘੜੀਸਦਿਆਂ ਕੁੱਟੇ ਭਤੀਜੇ, ਵਾਰਦਾਤ ਕੈਮਰੇ ''ਚ ਕੈਦ

Friday, Aug 07, 2020 - 10:03 AM (IST)

ਬੇਰਹਿਮ ਚਾਚੇ ਨੇ ਜਾਨਵਰਾਂ ਵਾਂਗ ਘੜੀਸਦਿਆਂ ਕੁੱਟੇ ਭਤੀਜੇ, ਵਾਰਦਾਤ ਕੈਮਰੇ ''ਚ ਕੈਦ

ਲੁਧਿਆਣਾ (ਰਾਮ) : ਚੌਂਕੀ ਮੁੰਡੀਆਂ ਕਲਾਂ ਅਧੀਨ ਆਉਂਦੇ ਪਿੰਡ ਮੂੰਡੀਆਂ ਖੁਰਦ ਵਿਖੇ ਇਕ ਬੇਰਹਿਮ ਚਾਚੇ ਵੱਲੋਂ ਜਾਨਵਾਰਾਂ ਵਾਂਗ ਆਪਣੇ 2 ਭਤੀਜੀਆਂ ਅਤੇ ਦੋਹਤੀ ਦੀ ਗਲੀ ’ਚ ਘੜੀਸ-ਘੜੀਸ ਕੇ ਕੁੱਟਮਾਰ ਕੀਤੀ ਗਈ, ਜਿਸ ਦੀ ਵੀਡਿਓ ਦੇਖਣ ਤੋਂ ਬਾਅਦ ਵੀ ਅਜੇ ਤੱਕ ਕੋਈ ਪੁਲਸ ਕਾਰਵਾਈ ਸਾਹਮਣੇ ਨਹੀਂ ਆਈ ਹੈ।

ਇਹ ਵੀ ਪੜ੍ਹੋ : ਜਲੰਧਰ : ESI ਹਸਪਤਾਲ 'ਚ ਵਿਅਕਤੀ ਦੇ ਅਗਵਾ ਹੋਣ ਦੀ ਸੂਚਨਾ, ਜਦੋਂ ਪੁਲਸ ਪੁੱਜੀ ਤਾਂ...

ਹਾਲਾਂਕਿ ਪੀੜਤਾ ਵੱਲੋਂ ਚੌਂਕੀ ਪੁਲਸ ਨੂੰ ਇਸ ਦੀ ਸ਼ਿਕਾਇਤ ਦਿੱਤੀ ਗਈ ਹੈ ਪਰ ਆਪਸੀ ਸਮਝੌਤੇ ਦੇ ਇੰਤਜ਼ਾਰ ’ਚ ਅਜੇ ਤੱਕ ਕੋਈ ਪੁਲਸ ਕਾਰਵਾਈ ਸਾਹਮਣੇ ਨਹੀਂ ਆਈ ਹੈ। ਇਸ ਸਬੰਧੀ ਜਦੋਂ ਚੌਂਕੀ ਇੰਚਾਰਜ ਹਰਭਜਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਸਵੀਰ ਕੌਰ ਪਤਨੀ ਸੁਖਬੀਰ ਸਿੰਘ ਵਾਸੀ ਮੁੰਡੀਆਂ ਖੁਰਦ, ਲੁਧਿਆਣਾ ਨੇ ਆਪਣੇ ਚਾਚੇ ਬਲਜੀਤ ਸਿੰਘ ਖਿਲਾਫ਼ ਕੁੱਟਮਾਰ ਅਤੇ ਹੋਰ ਦੋਸ਼ਾਂ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਵੀ ਪੜ੍ਹੋ : ਪ੍ਰੇਮਿਕਾ ਨੇ ਤੋੜਿਆ ਨੌਜਵਾਨ ਦਾ ਦਿਲ, ਨਵੇਂ ਆਸ਼ਕ ਨਾਲ ਮਿਲ ਕੀਤਾ ਕਾਰਾ

ਇਸ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਪੁਲਸ ਨੂੰ ਦਿੱਤੀ ਗਈ ਹੈ ਪਰ ਸ਼ੁੱਕਰਵਾਰ ਨੂੰ ਪੰਚਾਇਤੀ ਫ਼ੈਸਲੇ ਦੀ ਗੱਲ ਕਹਿ ਕੇ ਸਮਾਂ ਲਿਆ ਗਿਆ ਹੈ, ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਨਸ਼ੇੜੀ ਪੁੱਤ ਦੀ ਮੌਤ ਕਾਰਨ ਮਾਂ ਨੂੰ ਲੱਗਾ ਡੂੰਘਾ ਸਦਮਾ, ਮਾਸੂਮ ਧੀ ਸਮੇਤ ਚੁੱਕਿਆ ਖੌਫ਼ਨਾਕ ਕਦਮ
 


author

Babita

Content Editor

Related News