ਮਕਾਨ ਦੀ ਵੰਡ ਨੂੰ ਲੈ ਕੇ ਭਾਣਜੇ ''ਤੇ ਕਾਤਲਾਨਾ ਹਮਲਾ, ਮਾਮਾ ਗ੍ਰਿਫਤਾਰ

Wednesday, Oct 04, 2017 - 04:00 PM (IST)

ਮਕਾਨ ਦੀ ਵੰਡ ਨੂੰ ਲੈ ਕੇ ਭਾਣਜੇ ''ਤੇ ਕਾਤਲਾਨਾ ਹਮਲਾ, ਮਾਮਾ ਗ੍ਰਿਫਤਾਰ

ਲੁਧਿਆਣਾ (ਮਹੇਸ਼) : ਬਸਤੀ ਜੋਧੇਵਾਲ ਦੇ ਨਿਊ ਸੁਭਾਸ਼ ਨਗਰ ਇਲਾਕੇ 'ਚ ਮਕਾਨ ਦੀ ਵੰਡ ਨੂੰ ਲੈ ਕੇ ਭਾਣਜੇ 'ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ੀ ਮਾਮੇ ਸੁਭਾਸ਼ ਕੁਮਾਰ ਨੂੰ ਪੁਲਸ ਨੇ ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੀੜਤ ਵਿਪਨ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਮਾਂ ਕਮਲੇਸ਼ ਰਾਣੀ ਨਾਲ ਆਪਣੀ ਨਾਨੀ ਰਾਜ ਰਾਣੀ ਦੇ ਘਰ ਰਹਿੰਦਾ ਸੀ। ਮਕਾਨ ਦੀ ਵੰਡ ਨੂੰ ਲੈ ਕੇ ਉਸ ਦੇ ਮਾਮੇ ਸੁਭਾਸ਼ ਅਤੇ ਨਾਨੀ 'ਚ ਮੁਕੱਦਮੇਬਾਜ਼ੀ ਚੱਲ ਰਹੀ ਹੈ। ਉਸ ਦਾ ਦੋਸ਼ ਹੈ ਕਿ 3 ਦਿਨ ਪਹਿਲਾਂ ਉਸ ਦੇ ਮਾਮੇ ਨੇ ਆਪਣੇ ਹਥਿਆਰਬੰਦ ਸਾਥੀਆਂ ਨਾਲ ਮਿਲ ਕੇ ਕਤਲ ਕਰਨ ਦੇ ਇਰਾਦੇ ਨਾਲ ਉਸ 'ਤੇ ਹਮਲਾ ਕਰ ਦਿੱਤਾ ਅਤੇ ਕੇਸ ਵਾਪਸ ਲੈਣ ਦੀਆਂ ਧਮਕੀਆਂ ਦੇਣ ਲੱਗਾ। ਇਸ ਦੌਰਾਨ ਹਮਲਾਵਰਾਂ ਨੇ ਘਰ 'ਚ ਵੜ ਕੇ ਤੋੜ-ਫੋੜ ਕੀਤੀ ਅਤੇ ਖੁੱਲ੍ਹੇਆਮ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ।  ਫਿਲਹਾਲ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। 


Related News