ਮਾਮੇ ਦੀ ਲੜਾਈ ਦਾ ਪਤਾ ਲੱਗਣ ''ਤੇ ਭਾਣਜੇ ਨੇ ਖੇਡੀ ਖੂਨੀ ਖੇਡ, 2 ਘੰਟਿਆਂ ''ਚ ਹਮਲਾ ਕਰਨ ਵਾਲੇ ਦਾ ਕੀਤਾ ਕਤਲ

Friday, Jun 28, 2024 - 11:02 AM (IST)

ਮਾਮੇ ਦੀ ਲੜਾਈ ਦਾ ਪਤਾ ਲੱਗਣ ''ਤੇ ਭਾਣਜੇ ਨੇ ਖੇਡੀ ਖੂਨੀ ਖੇਡ, 2 ਘੰਟਿਆਂ ''ਚ ਹਮਲਾ ਕਰਨ ਵਾਲੇ ਦਾ ਕੀਤਾ ਕਤਲ

ਲੁਧਿਆਣਾ (ਰਿਸ਼ੀ) : ਗੁਰੂ ਅਮਰਦਾਸ ਕਾਲੋਨੀ, ਮਾਨ ਨਗਰ ’ਚ ਇਕ ਪਤੀ-ਪਤਨੀ ਦੇ ਆਪਸ ’ਚ ਹੋਏ ਝਗੜੇ ਤੋਂ ਬਾਅਦ ਪਤਨੀ ਪੂਜਾ ਆਪਣੀ 11 ਸਾਲ ਦੀ ਬੇਟੀ ਨਾਲ ਘਰੋਂ ਚਲੀ ਗਈ, ਜਿਸ ਤੋਂ ਇਕ ਘੰਟੇ ਬਾਅਦ ਪਤੀ ਦਾ ਵਿਹੜੇ ਵਿਚ ਕਰਿਆਨਾ ਸ਼ਾਪ ਚਲਾਉਣ ਵਾਲੇ ਮਨੋਜ (41) ਨਾਲ ਝਗੜਾ ਹੋ ਗਿਆ, ਜਿਸ ਨੇ ਉਸ ਦੀ ਪਿੱਠ ਅਤੇ ਪੇਟ ’ਚ ਚਾਕੂ ਨਾਲ ਵਾਰ ਕਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ, ਜਿਸ ਨੂੰ ਤੁਰੰਤ ਇਲਾਜ ਲਈ ਡੀ. ਐੱਮ. ਸੀ. ਹਸਪਤਾਲ ’ਚ ਦਾਖਲ ਕਰਵਾਇਆ ਗਿਆ।

ਇਹ ਵੀ ਪੜ੍ਹੋ : ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਮੰਦਰ ਦੇ ਬਾਹਰ ਨੌਜਵਾਨ ਦਾ ਕਿਰਚਾਂ ਮਾਰ-ਮਾਰ ਕਤਲ

ਜ਼ਖਮੀ ਵਿਅਕਤੀ ਦੇ ਭਾਣਜੇ ਨੂੰ ਜਦੋਂ ਇਸ ਗੱਲ ਦਾ ਪਤਾ ਲੱਗਾ ਤਾਂ 2 ਘੰਟਿਆਂ ਅੰਦਰ ਆਪਣੇ ਦੋਸਤਾਂ ਨਾਲ ਵਿਹੜੇ ’ਚ ਪੁੱਜ ਗਿਆ ਅਤੇ ਮਾਮੇ ਨੂੰ ਜ਼ਖਮੀ ਕਰਨ ਵਾਲੇ ਸ਼ਾਮ ਸੁੰਦਰ (35) ਦੀ ਬਾਥਰੂਮ ’ਚ ਕੁੱਟਮਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਤਾ ਲੱਗਦੇ ਹੀ ਮੌਕੇ ’ਤੇ ਪੁੱਜੀ ਡਵੀਜ਼ਨ ਨੰ. 6 ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ ’ਚ ਰਖਵਾ ਦਿੱਤਾ ਅਤੇ ਮ੍ਰਿਤਕ ਦੇ ਭਰਾ ਰਿੰਕੂ ਦੇ ਬਿਆਨਾਂ ’ਤੇ ਕਤਲ ਦਾ ਮੁਕੱਦਮਾ ਦਰਜ ਕਰਕੇ ਕਾਤਲਾਂ ਨੂੰ ਫੜਨ ’ਚ ਜੁਟ ਗਈ। ਮ੍ਰਿਤਕ ਦੀ ਅੱਖ ਦੇ ਕੋਲ ਅਤੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਵੱਡੀ ਵਾਰਦਾਤ, 30 ਏਕੜ ਪੈਲ਼ੀ ਦੇ ਰੌਲੇ 'ਚ ਚੱਲੀਆਂ ਗੋਲ਼ੀਆਂ, ਪਿਓ-ਪੁੱਤ ਸਣੇ ਤਿੰਨ ਦੀ ਮੌਤ

ਦੂਜੇ ਪਾਸੇ ਏ. ਸੀ. ਪੀ. ਬ੍ਰਿਜ ਮੋਹਨ ਮੁਤਾਬਕ ਇਕ ਮੁਲਜ਼ਮ ਦੀ ਪਛਾਣ ਜ਼ਖਮੀ ਮਨੋਜ ਦੇ ਭਾਣਜੇ ਹਰਸ਼ ਵਜੋਂ ਹੋਈ ਹੈ। ਮੁੱਢਲੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਸ਼ਾਮ ਇਕ ਫੈਕਟਰੀ ’ਚ ਕੰਮ ਕਰਦਾ ਸੀ। ਪੁਲਸ ਮ੍ਰਿਤਕ ਦੀ ਪੈਂਟ ਛੱਤ ਤੋਂ ਬਰਾਮਦ ਹੋਣ ਅਤੇ ਲਾਸ਼ ਦੇ ਬਾਥਰੂਮ ’ਚ ਹੋਣ ਸਬੰਧੀ ਜਾਂਚ ਕਰ ਰਹੀ ਹੈ ਪਰ ਮੁਲਜ਼ਮਾਂ ਦੇ ਫੜੇ ਜਾਣ ਤੋਂ ਬਾਅਦ ਹੀ ਸਾਰਾ ਸੱਚ ਸਾਹਮਣੇ ਆਵੇਗਾ।

ਇਹ ਵੀ ਪੜ੍ਹੋ : ਨੂੰਹ ਨਾਲ ਸਬੰਧਾਂ ਦੇ ਸ਼ੱਕ 'ਚ ਮਾਮਾ ਬਣਿਆ ਹੈਵਾਨ, ਭਾਣਜੇ ਨੂੰ ਦਿੱਤੀ ਰੂਹ ਕੰਬਾਊ ਮੌਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Gurminder Singh

Content Editor

Related News