ਰੈੱਡ ਕਰਾਸ ਸੰਸਥਾ ਦੇ ਪੰਘੂੜੇ ''ਚੋਂ ਮਿਲੀ ਲਾਵਾਰਸ ਬੱਚੀ
Thursday, Aug 31, 2017 - 05:48 PM (IST)

ਫ਼ਿਰੋਜ਼ਪੁਰ (ਪਰਮਜੀਤ, ਸ਼ੈਰੀ) - ਅੱਜ ਜ਼ਿਲ੍ਹਾ ਰੈੱਡ ਕਰਾਸ ਸੰਸਥਾ ਦੇ ਪੰਘੂੜੇ ਵਿਚ ਕਿਸੇ ਅਣਪਛਾਤੇ ਵੱਲੋਂ ਕਰੀਬ 20 ਦਿਨ ਦੀ ਬੱਚੀ ਛੱਡ ਜਾਣ ਦੀ ਸੂਚਨਾ ਮਿਲੀ ਹੈ। ਇਸ ਦਾ ਪਤਾ ਲੱਗਦਿਆਂ ਹੀ ਸੰਸਥਾ ਦੇ ਸਕੱਤਰ ਸ਼੍ਰੀ ਅਸ਼ੋਕ ਬਹਿਲ ਨੇ ਬੱਚੀ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬੱਚੀ ਦੀ ਸਿਹਤ ਠੀਕ ਹੈ ਅਤੇ ਡਾਕਟਰਾਂ ਵੱਲੋਂ ਮੁੱਢਲੀ ਸਿਹਤ ਜਾਂਚ ਤੇ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪੁਲਸ ਨੂੰ ਸੂਚਿਤ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਇਸ ਲਾਵਾਰਸ ਮਿਲੀ ਬੱਚੀ ਨੂੰ ਜਲਦੀ ਹੀ ਸੰਭਾਲ ਕੇਂਦਰ( ਸਪੈਸ਼ਲਾਇਜ਼ਰ ਅਡਾਪਸ਼ਨ ਏਜੰਸੀ ) ਫ਼ਰੀਦਕੋਟ ਵਿਖੇ ਭੇਜਿਆ ਜਾਵੇਗਾ।