ਰੈੱਡ ਕਰਾਸ ਭਵਨ ਦੇ ਬਾਹਰੋਂ ਮਿਲੇ ਲਾਵਾਰਿਸ ਬੱਚੇ ਨੂੰ ਉਸ ਦੇ ਵਾਰਿਸਾਂ ਨਾਲ ਮਿਲਾਇਆ

Thursday, Aug 24, 2017 - 03:27 PM (IST)

ਰੈੱਡ ਕਰਾਸ ਭਵਨ ਦੇ ਬਾਹਰੋਂ ਮਿਲੇ ਲਾਵਾਰਿਸ ਬੱਚੇ ਨੂੰ ਉਸ ਦੇ ਵਾਰਿਸਾਂ ਨਾਲ ਮਿਲਾਇਆ


ਸ੍ਰੀ ਮੁਕਤਸਰ ਸਾਹਿਬ(ਪਵਨ, ਭੁਪਿੰਦਰ, ਖੁਰਾਣਾ) - ਜ਼ਿਲਾ ਬਾਲ ਸੁਰੱਖਿਆ ਯੂਨਿਟ ਵੱਲੋਂ ਦੋ ਦਿਨ ਪਹਿਲਾਂ ਰੈੱਡ ਕਰਾਸ ਭਵਨ ਦੇ ਬਾਹਰੋਂ ਮਿਲੇ ਲਾਵਾਰਿਸ ਬੱਚੇ ਨੂੰ ਉਸ ਦੇ ਵਾਰਿਸਾਂ ਨਾਲ ਮਿਲਾਇਆ ਗਿਆ। ਗੋਪਾਲ ਸਿੰਘ ਸਹਾਇਕ ਕਮਿਸ਼ਨਰ (ਜ) ਵੱਲੋਂ ਬੱਚੇ ਨੂੰ ਉਸ ਦੇ ਵਾਰਿਸਾਂ ਦੇ ਸਪੁਰਦ ਕੀਤਾ ਗਿਆ। ਇਸ ਮੌਕੇ ਐਕਜ਼ੀਕਿਊਟਿਵ ਮੈਜਿਸਟ੍ਰੇਟ ਵੀਰਪਾਲ ਕੌਰ ਤੇ ਏ. ਸੀ. ਯੂ. ਟੀ. ਕਨੂੰ ਗਰਗ ਵੀ ਹਾਜ਼ਰ ਸਨ। 
ਇਸ ਦੌਰਾਨ ਜ਼ਿਲਾ ਬਾਲ ਸੁਰੱਖਿਆ ਅਫਸਰ ਡਾ. ਸ਼ਿਵਾਨੀ ਨਾਗਪਾਲ ਨੇ ਮੀਡੀਆ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜ਼ਿਲਾ ਬਾਲ ਸੁਰੱਖਿਆ ਯੂਨਿਟ ਵੱਲੋਂ ਪਹਿਲਾਂ ਵੀ ਕਈ ਬੱਚਿਆਂ ਨੂੰ ਮੀਡੀਆ ਦੀ ਮਦਦ ਨਾਲ ਉਨ੍ਹਾਂ ਦੇ ਮਾਪਿਆਂ ਨਾਲ ਮਿਲਾਇਆ ਜਾ ਚੁੱਕਾ ਹੈ। ਇਸ ਸਮੇਂ ਜ਼ਿਲਾ ਬਾਲ ਸੁਰੱਖਿਆ ਯੂਨਿਟ ਦਾ ਸਾਰਾ ਸਟਾਫ ਮੌਜੂਦ ਸੀ।


Related News