ਪੁਲਸ ਨੂੰ ਸੜਕ ਕਿਨਾਰੇ ਮਿਲਿਆ ਲਾਵਾਰਿਸ ਬੈਗ, ਜਦੋਂ ਖੋਲ੍ਹ ਕੇ ਦੇਖਿਆ ਤਾਂ ਉੱਡੇ ਹੋਸ਼

Thursday, Feb 10, 2022 - 02:52 PM (IST)

ਪਟਿਆਲਾ/ਬਨੂੜ (ਜੋਸਨ, ਗੁਰਪਾਲ) : ਥਾਣਾ ਬਨੂੜ ਦੀ ਪੁਲਸ ਨੂੰ ਸੜਕ ਦੇ ਕਿਨਾਰਿਓਂ ਮਿਲੇ ਇਕ ਸ਼ੱਕੀ ਲਾਵਾਰਿਸ ਬੈਗ ਵਿਚੋਂ 9 ਦੇਸੀ ਕੱਟੇ 315 ਬੋਰ ਅਤੇ ਇਕ ਪਿਸਟਲ 32 ਬੋਰ ਬਰਾਮਦ ਹੋਈ ਹੈ। ਥਾਣਾ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਅਤੇ ਨਸ਼ਾ-ਸਮੱਗਲਰਾਂ ਦੀ ਭਾਲ ’ਚ ਏ. ਐੱਸ. ਆਈ. ਬਲਜਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਪੁਲਸ ਪਾਰਟੀ ਵਲੋਂ ਬਨੂੜ ਤੋਂ ਰਾਜਪੁਰਾ ਨੂੰ ਜਾਂਦੇ ਕੌਮੀ ਮਾਰਗ ’ਤੇ ਸਥਿਤ ਪਿੰਡ ਜੰਗਪੁਰਾ ਨੇੜੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਪੁਲਸ ਪਾਰਟੀ ਵੱਲੋਂ ਜਦੋਂ ਵਾਹਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ ਤਾਂ ਕਿਸੇ ਅਣਪਛਾਤੇ ਵਿਅਕਤੀ ਨੇ ਕਿਸੇ ਅਣਪਛਾਤੇ ਵਾਹਨ ’ਚੋਂ ਬੈਗ ਕੱਢ ਕੇ ਸੜਕ ਦੇ ਕਿਨਾਰੇ ਰੱਖ ਦਿੱਤਾ।

ਇਹ ਵੀ ਪੜ੍ਹੋ : 11 ਸਾਲਾ ਬੱਚੀ ਨਾਲ ਕੀਤਾ ਸੀ ਜਬਰ-ਜ਼ਿਨਾਹ, ਅਖੀਰ ਜੱਜ ਨੇ ਸੁਣਾਈ ਸਖ਼ਤ ਸਜ਼ਾ

ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਪਾਰਟੀ ਨੂੰ ਜਦੋਂ ਇਸ ਲਾਵਾਰਿਸ ਅਤੇ ਸ਼ੱਕੀ ਬੈਗ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਆਪਣੇ ਕਬਜ਼ੇ ’ਚ ਲੈ ਕੇ ਇਸ ਦੀ ਤਲਾਸ਼ੀ ਲਈ। ਬੈਗ ’ਚੋਂ 9 ਦੇਸੀ ਕੱਟੇ 315 ਬੋਰ ਅਤੇ ਇਕ ਦੇਸੀ ਪਿਸਟਲ 32 ਬੋਰ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਇਸ ਲਾਵਾਰਿਸ ਬੈਗ ਨੂੰ ਕਬਜ਼ੇ ’ਚ ਲੈ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਚਾਈਨਾ ਡੋਰ ਨੇ ਉਜਾੜਿਆ ਹੱਸਦਾ-ਖੇਡਦਾ ਪਰਿਵਾਰ, 4 ਸਾਲਾ ਬੱਚੀ ਅਸ਼ਲੀਨ ਕੌਰ ਦੀ ਗੱਲ ਵੱਢਣ ਕਾਰਣ ਮੌਤ

ਐੱਸ. ਪੀ. ਨੇ ਦੱਸਿਆ ਕਿ ਪੁਲਸ ਵੱਲੋਂ ਮੌਕੇ ’ਤੇ ਬੈਗ ਰੱਖਣ ਵਾਲਿਆਂ ਦੀ ਕਾਫ਼ੀ ਤਲਾਸ਼ ਕੀਤੀ ਗਈ ਪਰ ਕੋਈ ਵਿਅਕਤੀ ਨਹੀਂ ਮਿਲਿਆ, ਜਿਸ ਤੋਂ ਜਾਪਦਾ ਹੈ ਕਿ ਚੋਣਾਂ ਦੇ ਮੱਦੇਨਜ਼ਰ ਇਹ ਅਸਲਾ ਕੋਈ ਵਿਅਕਤੀ ਬਾਹਰੋਂ ਲੈ ਕੇ ਆਇਆ ਹੋ ਸਕਦਾ ਹੈ। ਇਸ ਸਬੰਧੀ ਮੁਕਦਮਾਂ ਨੰਬਰ 11 ਮਿਤੀ 8 ਫਰਵਰੀ 2022 ਅ/ਧ ਆਰਮਜ਼ ਐਕਟ ਦੀ ਧਾਰਾ 25 ਤਹਿਤ ਥਾਣਾ ਬਨੂੜ ਵਿਖੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ। ਅਸਲ ਦੋਸ਼ੀ ਨੂੰ ਬਹੁਤ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਡਾ. ਮਹਿਤਾਬ ਸਿੰਘ ਨੇ ਦੱਸਿਆ ਕਿ ਪੁਲਸ ਦੀ ਚੌਕਸੀ ਨਾਲ ਨਾਕਾਬੰਦੀ ਕਰਕੇ ਕੀਤੀ ਇਸ ਬਰਾਮਦਗੀ ਰਾਹੀਂ ਵੱਡੀ ਅਣਖੁਸਾਵੀਂ ਘਟਨਾ ਵਾਪਰਣ ਤੋਂ ਰੋਕੀ ਗਈ ਹੈ।

ਇਹ ਵੀ ਪੜ੍ਹੋ : ਚਾਈਨਾ ਡੋਰ ਬਣੀ ਕਾਲ, ਡਿਊਟੀ ਤੋਂ ਪਰਤ ਰਹੇ ਪਾਵਰਕਾਮ ਦੇ ਜੇ. ਈ. ਦਾ ਗਲਾ ਵੱਢਿਆ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Gurminder Singh

Content Editor

Related News