ਦੁਕਾਨ ਤੋਂ ਨਾਜਾਇਜ਼ ਸ਼ਰਾਬ ਬਰਾਮਦ
Friday, Jun 09, 2017 - 01:44 AM (IST)
ਗੁਰਦਾਸਪੁਰ, (ਵਿਨੋਦ,ਦੀਪਕ)- ਇਕ ਦੁਕਾਨ 'ਤੇ ਛਾਪੇਮਾਰੀ ਕਰ ਕੇ ਗੁਰਦਾਸਪੁਰ ਸਦਰ ਪੁਲਸ ਨੇ ਉਕਤ ਦੁਕਾਨ ਤੋਂ 20 ਬੋਤਲਾਂ ਸ਼ਰਾਬ ਬਰਾਮਦ ਕੀਤੀ ਹੈ।
ਪੁਲਸ ਸੂਤਰਾਂ ਅਨੁਸਾਰ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ ਨਾਲ ਸੰਬੰਧਿਤ ਇਕ ਪੁਲਸ ਪਾਰਟੀ ਟੀ-ਮੋੜ ਹਯਾਤਨਗਰ 'ਤੇ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ ਕਿ ਕਿਸੇ ਮੁਖਬਰ ਨੇ ਪੁਲਸ ਪਾਰਟੀ ਨੂੰ ਸੂਚਨਾ ਦਿੱਤੀ ਕਿ ਇਕ ਨੌਜਵਾਨ ਦਵਿੰਦਰ ਪਾਲ ਸਿੰਘ ਉਰਫ਼ ਜੌਲੀ ਪੁੱਤਰ ਸ਼ਿੰਗਾਰਾ ਸਿੰਘ ਨਿਵਾਸੀ ਪੀਰਾਂਬਾਗ ਜੋ ਡੇਰਾ ਰੋਡ 'ਤੇ ਦੁਕਾਨ ਕਰਦਾ ਹੈ, ਉਹ ਬਾਹਰ ਤੋਂ ਸ਼ਰਾਬ ਲਿਆ ਕੇ ਲੋਕਾਂ ਨੂੰ ਨਾਜਾਇਜ਼ ਰੂਪ 'ਚ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ।
ਜਦੋਂ ਪੁਲਸ ਪਾਰਟੀ ਵੱਲੋਂ ਦੁਕਾਨ 'ਤੇ ਛਾਪਾਮਾਰੀ ਕੀਤੀ ਗਈ ਤਾਂ ਦੁਕਾਨ 'ਤੇ ਬੈਠੇ ਨੌਜਵਾਨ ਨੇ ਆਪਣੀ ਪਛਾਣ ਦਵਿੰਦਰ ਪਾਲ ਸਿੰਘ ਦੱਸੀ। ਦੁਕਾਨ ਦੀ ਤਲਾਸ਼ੀ ਲੈਣ 'ਤੇ ਦੁਕਾਨ ਤੋਂ 20 ਬੋਤਲਾਂ ਟੈਂਗੋ ਜਿਨ ਬਰਾਮਦ ਕੀਤੀ। ਇਸ ਸਬੰਧੀ ਸ਼ਰਾਬ ਕਬਜ਼ੇ 'ਚ ਲੈ ਕੇ ਗੁਰਦਾਸਪੁਰ ਸਦਰ ਪੁਲਸ ਸਟੇਸ਼ਨ 'ਚ ਦੋਸ਼ੀ ਦੇ ਵਿਰੁੱਧ ਕਾਰਵਾਈ ਕੀਤੀ ਗਈ।
