ਅੰਬੇਰਾ ਫਲੈਟਸ ਨੂੰ ਲੈ ਕੇ ਗਾਹਕਾਂ ''ਚ ਭਾਰੀ ਉਤਸ਼ਾਹ

Thursday, Sep 21, 2017 - 02:26 PM (IST)

ਅੰਬੇਰਾ ਫਲੈਟਸ ਨੂੰ ਲੈ ਕੇ ਗਾਹਕਾਂ ''ਚ ਭਾਰੀ ਉਤਸ਼ਾਹ

ਲੁਧਿਆਣਾ (ਨੀਰਜ, ਬੀ. ਐੱਨ. 542/9) : ਪੰਜਾਬ ਸਰਕਾਰ ਵੱਲੋਂ ਅਫੋਰਡੇਬਲ ਹਾਊੁਸਿੰਗ ਸਕੀਮ ਤਹਿਤ ਮਨਜ਼ੂਰ ਪ੍ਰਾਜੈਕਟ ਅੰਬੇਰਾ ਗ੍ਰੀਨਜ਼ 'ਤੇ ਕੰਮ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ, ਜੋ ਸ਼ਹਿਰ ਦੇ ਮੁੱਖ ਸਾਊਥ ਬਾਈਪਾਸ 'ਤੇ ਬਣ ਕੇ ਤਿਆਰ ਹੋਵੇਗਾ। ਇਸ ਪ੍ਰਾਜੈਕਟ ਰਾਹੀਂ 2 ਬੀ. ਐੱਚ. ਕੇ. ਦੇ ਘਰਾਂ ਦੀ ਕੀਮਤ ਸਿਰਫ 23.38 ਲੱਖ ਤੋਂ ਸ਼ੁਰੂ ਹੈ ਤੇ 21 ਹਜ਼ਾਰ ਰੁਪਏ ਦੀ ਬੁਕਿੰਗ ਰਾਸ਼ੀ ਰੱਖੀ ਹੈ। ਜਿਨ੍ਹਾਂ ਲੋਕਾਂ ਦੇ ਡਰਾਅ 'ਚ ਫਲੈਟ ਨਹੀਂ ਨਿਕਲਣਗੇ, ਉਨ੍ਹਾਂ ਦਾ ਪੂਰਾ ਪੈਸਾ ਵਾਪਸ ਕੀਤਾ ਜਾਵੇਗਾ। ਇਸ ਪ੍ਰਾਜੈਕਟ ਲਈ ਸਾਊਥ ਬਾਈਪਾਸ ਤੋਂ ਸਿੱਧੀ ਐਂਟਰੀ, ਭੂਚਾਲਰੋਧੀ, ਹਾਈਰਾਈਜ਼ ਬਿਲਡਿੰਗ, ਹਾਈਸਪੀਡ ਲਿਫਟ ਤੇ ਉੱਚ ਕੁਆਲਿਟੀ ਦੀ ਨਿਰਮਾਣ ਸਮੱਗਰੀ ਦੀ ਵਰਤੋਂ ਕੀਤੀ ਜਾਵੇਗੀ।
ਗਰੁੱਪ ਦੇ ਪ੍ਰਮੋਟਰ ਡਾ. ਅਨਿਲ ਗੋਇਲ, ਰਾਮੇਸ਼ ਸਿੰਗਲਾ, ਸੰਜੇ ਗੋਇਲ, ਵਿਨੋਦ ਕੁਮਾਰ ਕੰਸਲ, ਪਵਨ ਗਰਗ ਅਤੇ ਸੰਦੀਪ ਗਰਗ ਵੱਲੋਂ ਰੀਅਲ ਅਸਟੇਟ ਨਾਲ ਸਬੰਧਤ ਲੋਕਾਂ ਦੇ ਨਾਲ-ਨਾਲ ਖਰੀਦਦਾਰਾਂ ਨੂੰ ਪ੍ਰਾਜੈਕਟ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਬੁਕਿੰਗ ਬਾਰੇ ਡਾ. ਅਨਿਲ ਗੋਇਲ ਅਤੇ ਰਾਮੇਸ਼ ਸਿੰਗਲਾ ਨੇ ਦੱਸਿਆ ਕਿ ਵੱਖ-ਵੱਖ ਕੈਟਾਗਰੀ ਦੇ ਨਿਸ਼ਚਿਤ ਫਲੈਟ ਡਰਾਅ ਰਾਹੀਂ ਅਲਾਟ ਕੀਤੇ ਜਾਣਗੇ, ਜਿਨ੍ਹਾਂ ਦੇ ਰੇਟ ਮਾਰਕੀਟ ਵੈਲਿਊੂ ਤੋਂ ਲਗਭਗ 35 ਫੀਸਦੀ ਘੱਟ ਹਨ। ਇਸ ਪ੍ਰਾਜੈਕਟ ਤਹਿਤ 570 ਲਗਜ਼ਰੀ ਫਲੈਟ ਡਰਾਅ ਰਾਹੀਂ ਅਤੇ ਸਸਤੇ ਮੁੱਲ 'ਤੇ ਅਲਾਟ ਕੀਤੇ ਜਾਣਗੇ, ਜੋ ਕਿ ਵੱਖ-ਵੱਖ ਸਾਈਜ਼ ਤੇ ਕੈਟਾਗਰੀ ਦੇ ਹੋਣਗੇ। ਹਰ ਕੈਟਾਗਰੀ ਦੇ ਕੁੱਲ ਫਲੈਟਸ ਗਿਣਤੀ ਦੇ 5 ਗੁਣਾ ਤੱਕ ਬੁਕਿੰਗ ਹੋਣ 'ਤੇ ਉਸ ਕੈਟਾਗਰੀ ਦੀ ਬੁਕਿੰਗ ਬੰਦ ਹੋ ਜਾਂਦੀ ਹੈ। ਸ਼ਹਿਰ ਦੇ ਰੀਅਲ ਅਸਟੇਟ ਕਾਰੋਬਾਰੀਆਂ 'ਚ ਖਾਸਾ ਉਤਸ਼ਾਹ ਪਾਇਆ ਜਾ ਰਿਹਾ ਹੈ। 
ਆਦਿੱਤਿਆ ਹੋਮ ਦੇ ਡਾਇਰੈਕਟਰ ਭਰਤ ਬੱਤਰਾ ਨੇ ਦੱਸਿਆ ਕਿ ਅੰਬੇਰਾ ਗ੍ਰੀਨਸ ਦੀ ਬੁਕਿੰਗ ਨੂੰ ਗਾਹਕਾਂ ਨੇ ਖੂਬ ਸਲਾਹਿਆ ਹੈ ਤੇ ਲੋਕਾਂ ਵੱਲੋਂ ਉਪਲੱਬਧ ਫਲੈਟਸ ਤੋਂ ਕਈ ਗੁਣਾ ਬੁਕਿੰਗ ਕਰਵਾਉਣ ਨਾਲ ਰੀਅਲ ਅਸਟੇਟ ਮਾਰਕੀਟ 'ਚ ਨਵੀਂ ਜਾਨ ਆ ਗਈ ਹੈ। ਮੰਗ ਨੂੰ ਦੇਖਦੇ ਹੋਏ ਲਗਦਾ ਹੈ ਕਿ ਡਰਾਅ ਦੇ ਬਾਵਜੂਦ ਪ੍ਰੀਮੀਅਮ 'ਤੇ ਫਲੈਟਸ ਦੀ ਖਰੀਦੋ-ਫਰੋਖਤ ਸ਼ੁਰੂ ਹੋਣ ਦੀ ਪੂਰੀ ਸੰਭਾਵਨਾ ਹੈ।


Related News