ਸਿਹਤ ਮਹਿਕਮੇ ਦੀ ਟੀਮ ਵੱਲੋਂ ਘਰ ''ਚੋਂ ਭਰੂਣ ਲਿੰਗ ਜਾਂਚ ਕਰਨ ਵਾਲੀ ਅਲਟਰਾਸਾਊਂਡ ਮਸ਼ੀਨ ਬਰਾਮਦ

12/24/2020 1:23:43 PM

ਲੁਧਿਆਣਾ (ਰਾਜ) : ਹਰਿਆਣਾ ਦੇ ਹਿਸਾਰ ਤੋਂ ਆਈ ਸਿਹਤ ਮਹਿਕਮੇ ਦੀ ਟੀਮ ਨੇ ਬੁੱਧਵਾਰ ਨੂੰ ਲੁਧਿਆਣਾ 'ਚ ਛਾਪੇਮਾਰੀ ਕੀਤੀ। ਉਨ੍ਹਾਂ ਨੇ ਡਾਬਾ ਦੇ ਇਲਾਕਾ ਗੁਰੂ ਨਾਨਕ ਦੇਵ ਨਗਰ ਸਥਿਤ ਇਕ ਘਰ ਦੇ ਅੰਦਰੋਂ ਭਰੂਣ ਲਿੰਗ ਜਾਂਚ ਪੋਰਟੇਬਲ ਅਲਟ੍ਰਾਸਾਊਂਡ ਮਸ਼ੀਨ ਬਰਾਮਦ ਕੀਤੀ ਹੈ। ਟੀਮ ਨੇ ਘਰੋਂ ਇਕ ਜਨਾਨੀ ਨੂੰ ਵੀ ਫੜ੍ਹਿਆ ਹੈ ਅਤੇ ਬਾਕੀ ਬਰਾਮਦ ਸਮਾਨ ਥਾਣਾ ਡਾਬਾ ਦੀ ਪੁਲਸ ਹਵਾਲੇ ਕਰ ਦਿੱਤਾ ਹੈ।

ਅਸਲ 'ਚ ਬੁੱਧਵਾਰ ਦੀ ਦੇਰ ਸ਼ਾਮ ਹਰਿਆਣਾ ਦੇ ਜ਼ਿਲ੍ਹਾ ਹਿਸਾਰ ਤੋਂ ਸਿਹਤ ਮਹਿਕਮੇ ਦੀ ਟੀਮ ਲੁਧਿਆਣਾ ਪੁੱਜੀ। ਹਿਸਾਰ ਤੋਂ ਆਈ ਟੀਮ ਨੇ ਲੁਧਿਆਣਾ ਟੀਮ ਨਾਲ ਸੰਪਰਕ ਕਰ ਕੇ ਥਾਣਾ ਡਾਬਾ ਦੇ ਇਲਾਕੇ ਗੁਰੂ ਨਾਨਕ ਦੇਵ ਨਗਰ 'ਚ ਛਾਪੇਮਾਰੀ ਕੀਤੀ, ਜਿੱਥੇ ਇਕ ਜਨਾਨੀ ਘਰ ਅੰਦਰ ਹੀ ਭਰੂਣ ਲਿੰਗ ਜਾਂਚ ਦੀ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਲਗਾ ਕੇ ਲਿੰਗ ਜਾਂਚ ਕਰਦੀ ਸੀ। ਮੌਕੇ ’ਤੇ ਪੁੱਜੀ ਟੀਮ ਨੇ ਮਸ਼ੀਨ, ਕੁਝ ਪੈਸੇ ਅਤੇ ਇਕ ਕਾਰ ਬਰਾਮਦ ਕੀਤੀ ਹੈ। ਉਧਰ, ਥਾਣਾ ਡਾਬਾ ਦੇ ਐੱਸ. ਐੱਚ. ਓ. ਪਵਿੱਤਰ ਸਿੰਘ ਨੇ ਦੱਸਿਆ ਕਿ ਟੀਮ ਨੇ ਘਰ 'ਚ ਛਾਪੇਮਾਰੀ ਕੀਤੀ ਸੀ ਪਰ ਅਜੇ ਤੱਕ ਉਨ੍ਹਾਂ ਕੋਲ ਕੋਈ ਲਿਖ਼ਤੀ ਸ਼ਿਕਾਇਤ ਨਹੀਂ ਦਿੱਤੀ ਹੈ। ਜਿਵੇਂ ਹੀ ਟੀਮ ਵੱਲੋਂ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਸ ’ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀ।
 


Babita

Content Editor

Related News