ਯੂਕ੍ਰੇਨ ’ਚ ਫਸੇ ਗੁਰਦਾਸਪੁਰ ਦੇ 22 ਤੇ ਫਿਰੋਜ਼ਪੁਰ ਦੇ 2 ਵਿਦਿਆਰਥੀ, ਚਿੰਤਾ ’ਚ ਡੁੱਬੇ ਬੱਚਿਆਂ ਦੇ ਮਾਪੇ

Friday, Feb 25, 2022 - 09:28 AM (IST)

ਗੁਰਦਾਸਪੁਰ/ਫਿਰੋਜ਼ਪੁਰ (ਜੀਤ ਮਠਾਰੂ, ਕੁਮਾਰ, ਆਨੰਦ)- ਰੂਸ ਅਤੇ ਯੂਕ੍ਰੇਨ ਦੀ ਜੰਗ ਕਾਰਨ ਹੋ ਰਹੀ ਤਬਾਹੀ ਕਾਰਨ ਭਾਰਤ ਨਾਲ ਸਬੰਧਿਤ ਕਈ ਬੱਚਿਆਂ ਦੇ ਮਾਪੇ ਪ੍ਰੇਸ਼ਾਨ ਦੇ ਆਲਮ ਵਿਚ ਡੁੱਬੇ ਹੋਏ ਹਨ। ਜ਼ਿਕਰਯੋਗ ਹੈ ਕਿ ਭਾਰਤ ਦੇ ਹਜ਼ਾਰਾਂ ਵਿਦਿਆਰਥੀ ਯੂਕ੍ਰੇਨ ਵਿਚ ਮੈਡੀਕਲ ਸਿੱਖਿਆ ਸਮੇਤ ਹੋਰ ਵਿਸ਼ਿਆਂ ਦੀ ਉੱਚ ਪੱਧਰੀ ਪੜ੍ਹਾਈ ਕਰਨ ਗਏ ਹੋਏ ਹਨ, ਜਿਨ੍ਹਾਂ ਵਿਚੋਂ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਿਤ ਕਰੀਬ 22 ਅਤੇ ਫਿਰੋਜ਼ਪੁਰ ਦੇ 2 ਵਿਦਿਆਰਥੀ ਫਸੇ ਹੋਏ ਹਨ। ਉਕਤ ਬੱਚਿਆਂ ਦੇ ਮਾਪੇ ਇਸ ਸਮੇਂ ਚਿੰਤਤ ਹਨ।

ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਸ਼ਰਮਨਾਕ ਘਟਨਾ: ਦਫ਼ਨਾਉਣ ਦੀ ਥਾਂ ਪਿਤਾ ਨੇ ਕੂੜੇ ’ਚ ਸੁੱਟਿਆ ਨਵਜਾਤ ਮ੍ਰਿਤਕ ਬੱਚਾ, ਇੰਝ ਲੱਗਾ ਪਤਾ

ਗੁਰਦਾਸਪੁਰ ਨਾਲ ਸਬੰਧਿਤ ਪ੍ਰੇਮ ਕੁਮਾਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਵਾਸੂਦੇਵ ਸ਼ਰਮਾ ਯੂਕ੍ਰੇਨ ਵਿਚ ਐੱਮ. ਬੀ. ਬੀ. ਐੱਸ. ਦੀ ਪੜ੍ਹਾਈ ਕਰ ਰਿਹਾ ਹੈ, ਜਿਸ ਨੇ 2017 ਵਿਚ ਦਾਖਲਾ ਲਿਆ ਸੀ। ਹੁਣ ਉਹ 5ਵੇਂ ਸਾਲ ਦੀ ਪੜ੍ਹਾਈ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਥੇ ਹੋਰ ਦੇਸ਼ਾਂ ਦੇ ਵਿਦਿਆਰਥੀ ਵੀ ਪੜ੍ਹਨ ਲਈ ਆਏ ਸਨ, ਜਿਨ੍ਹਾਂ ਦੇ ਦੇਸ਼ਾਂ ਦੀਆਂ ਅੰਬੈਸੀਆਂ ਨੇ ਸਮੇਂ ਸਿਰ ਕਾਰਵਾਈ ਕਰ ਕੇ ਆਪਣੇ ਦੇਸ਼ਾਂ ਦੇ ਬੱਚੇ ਵਾਪਸ ਭੇਜ ਦਿੱਤੇ ਪਰ ਭਾਰਤ ਸਰਕਾਰ ਨੇ ਅਜਿਹਾ ਕੁਝ ਵੀ ਨਹੀਂ ਕੀਤਾ। 

ਪੜ੍ਹੋ ਇਹ ਵੀ ਖ਼ਬਰ - ਦੇਸੀ ਗੁੜ ਤਿਆਰ ਕਰ 1.50 ਲੱਖ ਰੁਪਏ ਮਹੀਨਾ ਕਮਾ ਰਿਹੈ ਗੁਰਦਾਸਪੁਰ ਦਾ ਇਹ ਕਿਸਾਨ (ਤਸਵੀਰਾਂ)

ਉਨ੍ਹਾਂ ਕਿਹਾ ਕਿ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ ਭਾਰਤ ਸਰਕਾਰ ਨੇ ਸਿਰਫ਼ ਇਹੀ ਕਿਹਾ ਕਿ ਜੋ ਵਿਦਿਆਰਥੀ ਭਾਰਤ ਵਾਪਸ ਜਾਣਾ ਚਾਹੁੰਦੇ ਹਨ, ਉਹ ਜਾ ਸਕਦੇ ਹਨ। ਵਿਦਿਆਰਥੀਆਂ ਨੇ ਮੰਗ ਕੀਤੀ ਸੀ ਕਿ ਉਨ੍ਹਾਂ ਦੀ ਆਨਲਾਈਨ ਪੜ੍ਹਾਈ ਸ਼ੁਰੂ ਕਰਵਾ ਦਿੱਤੀ ਜਾਵੇ ਪਰ ਨਾ ਤਾਂ ਆਨਲਾਈਨ ਪੜ੍ਹਾਈ ਸ਼ੁਰੂ ਕੀਤੀ  ਤੇ ਨਾ ਹੀ ਉਨ੍ਹਾਂ ਦੀ ਸੁਰੱਖਿਆ ਲਈ ਹੋਰ ਯੋਗ ਪ੍ਰਬੰਧ ਕੀਤੇ। ਹੁਣ ਜਦੋਂ ਦੋਵਾਂ ਦੇਸ਼ਾਂ ਦੀ ਲੜਾਈ ਸ਼ੁਰੂ ਹੋ ਗਈ ਹੈ ਤਾਂ ਬੱਚਿਆਂ ਦੀ ਜਾਨ ਨੂੰ ਖ਼ਤਰਾ ਹੋਣ ਦੇ ਨਾਲ-ਨਾਲ 2 ਵਕਤ ਦੀ ਰੋਟੀ ਵੀ ਨਸੀਬ ਨਹੀਂ ਹੋ ਰਹੀ। ਲੋਕਾਂ ਦੀ ਮਜਬੂਰੀ ਦਾ ਫ਼ਾਇਦਾ ਉਠਾ ਕੁਝ ਦਿਨ ਪਹਿਲਾਂ ਯੂਕ੍ਰੇਨ ਤੋਂ ਆਉਣ ਵਾਲੀਆਂ ਫਲਾਈਟਾਂ ਦਾ ਕਿਰਾਇਆ ਦੁੱਗਣਾ ਕਰ ਦਿੱਤਾ ਗਿਆ। ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਇਸ ਮਾਮਲੇ ਵਿਚ ਦਖ਼ਲ ਦੇ ਕੇ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਏ।

ਪੜ੍ਹੋ ਇਹ ਵੀ ਖ਼ਬਰ - ਵਰਕ ਪਰਮਿਟ ’ਤੇ ਦੁਬਈ ਗਏ ਨੌਜਵਾਨਾਂ ਨਾਲ ਹੋਈ ਹੱਦੋਂ ਮਾੜੀ, ਭੀਖ ਮੰਗਣ ਲਈ ਹੋਏ ਮਜ਼ਬੂਰ

ਇਸੇ ਤਰ੍ਹਾਂ ਫਿਰੋਜ਼ਪੁਰ ਸ਼ਹਿਰ ਦੇ ਕੁੰਦਨ ਨਗਰ ਨਿਵਾਸੀ ਵਿਪਨ ਅਤੇ ਉਨ੍ਹਾਂ ਦੀ ਪਤਨੀ ਸਿਮਰਨ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਸਾਕਸ਼ੀ (20) 2018 ਵਿੱਚ ਐੱਮ.ਬੀ.ਬੀ.ਐੱਸ. ਕਰਨ ਲਈ ਯੂਕ੍ਰੇਨ ਗਈ ਸੀ। ਰੂਸ ਤੇ ਯੂਕ੍ਰੇਨ ਦੇ ਵਿਚਾਲੇ ਤਣਾਅਪੂਰਨ ਮਾਹੌਲ ਦੇ ਚਲਦਿਆਂ ਉਨ੍ਹਾਂ ਦੀ ਬੇਟੀ ਭਾਰਤ ਵਾਪਸ ਆਉਣ ਲਈ ਕਈ ਦਿਨਾਂ ਤੋਂ ਕੋਸ਼ਿਸ਼ ਕਰ ਰਹੀ ਹੈ ਅਤੇ ਉਸ ਨੂੰ ਟਿਕਟ ਨਹੀਂ ਮਿਲੀ। ਹੁਣ ਭਾਰਤ ਆਉਣ ਲਈ ਉਸ ਨੂੰ 28 ਫਰਵਰੀ ਦੀ ਟਿਕਟ ਮਿਲੀ ਸੀ ਪਰ ਜੰਗ ਛਿਡ਼ਨ ਕਾਰਨ ਸਾਰੀਆਂ ਫਲਾਈਟਾਂ ਬੰਦ ਹੋ ਗਈਆਂ ਹਨ ਅਤੇ ਉਨ੍ਹਾਂ ਦੀ ਬੇਟੀ ਉੱਥੇ ਫਸ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਬਟਾਲਾ ’ਚ ਵੱਡੀ ਵਾਰਦਾਤ: ਪਹਿਲਾਂ ਟਰੈਕਟਰ ਹੇਠ ਦਿੱਤਾ, ਫਿਰ ਦਾਤਰ ਮਾਰ-ਮਾਰ ਕੀਤਾ ਵੱਡੇ ਭਰਾ ਦਾ ਕਤਲ

ਇਸੇ ਤਰ੍ਹਾ ਫਿਰੋਜ਼ਪੁਰ ਦੀ ਪ੍ਰਕਿਰਤੀ ਠਾਕੁਰ ਯੂਕ੍ਰੇਨ ਦੀ ਰਾਜਧਾਨੀ ਕੀ ਵਿਦੀ ਮੈਡੀਕਲ ਯੂਨੀਵਰਸਿਟ ਵਿਚ ਬੀ. ਬੀ. ਐੱਸ. ਦੀ ਪੜ੍ਹਾਈ ਕਰਨ ਲਈ ਸਾਲ 2001 ਵਿਚ ਗਈ ਸੀ। ਉਹ ਮੈਡੀਕਲ ਯੂਨੀਵਰਸਿਟੀ ਵਿਚ ਦੂਜੇ ਸਾਲ ਦੀ ਵਿਦਿਆਰਥੀ ਸੀ ਪਰ ਜਦੋਂ ਤੋਂ ਰਸ਼ੀਆ ਨੇ ਯੂਕ੍ਰੇਨ ’ਤੇ ਹਮਲਾ ਕੀਤਾ ਹੈ, ਉਦੋਂ ਤੋਂ ਉਸਦਾ ਪਰਿਵਾਰ ਆਪਣੀ ਧੀ ਦੀ ਸੁਰੱਖਿਆ ਨੂੰ ਲੈ ਕੇ ਕਾਫ਼ੀ ਚਿੰਤਤ ਹੈ।

ਪੜ੍ਹੋ ਇਹ ਵੀ ਖ਼ਬਰ - ਮਜੀਠੀਆ ਨੂੰ ਜੇਲ੍ਹ ਭੇਜਣ ’ਤੇ ਬੋਲੇ ਸੁਖਜਿੰਦਰ ਰੰਧਾਵਾ, ਕਿਹਾ- ਰੱਬ ਦੇ ਘਰ ਦੇਰ ਹੈ ਹਨ੍ਹੇਰ ਨਹੀਂ 


rajwinder kaur

Content Editor

Related News