ਯੂ.ਆਈ.ਐੱਨ. ਨਹੀਂ ਲਵਾਇਆ ਤਾਂ ਅਸਲਾ ਲਾਇਸੈਂਸ ਹੋਵੇਗਾ ਰੱਦ

Friday, Mar 02, 2018 - 12:01 AM (IST)

ਯੂ.ਆਈ.ਐੱਨ. ਨਹੀਂ ਲਵਾਇਆ ਤਾਂ ਅਸਲਾ ਲਾਇਸੈਂਸ ਹੋਵੇਗਾ ਰੱਦ

ਰੂਪਨਗਰ, (ਵਿਜੇ)- ਜ਼ਿਲੇ ਦੇ ਹਰੇਕ ਅਸਲਾ ਲਾਇਸੈਂਸੀ ਨੂੰ ਯੂ.ਆਈ.ਐੱਨ. ਜਾਰੀ ਕੀਤਾ ਜਾਣਾ ਹੈ। ਇਸ ਲਈ ਜਿਹੜੇ ਅਸਲਾ ਲਾਇਸੈਂਸ ਧਾਰਕਾਂ ਨੇ ਆਪਣੇ ਅਸਲਾ ਲਾਇਸੈਂਸਾਂ 'ਤੇ ਯੂਨੀਕ ਆਈਡੈਂਟੀਫਿਕੇਸ਼ਨ ਨੰਬਰ (ਯੂ. ਆਈ. ਐੱਨ) ਨਹੀਂ ਲਵਾਏ ਹਨ, ਉਹ ਆਪਣੇ ਅਸਲਾ ਲਾਇਸੈਂਸ 'ਤੇ ਨੰਬਰ ਦਰਜ ਕਰਵਾ ਲੈਣ।
ਇਹ ਪ੍ਰਗਟਾਵਾ ਕਰਦਿਆਂ ਜ਼ਿਲਾ ਮੈਜਿਸਟਰੇਟ ਰੂਪਨਗਰ ਸ਼੍ਰੀਮਤੀ ਗੁਰਨੀਤ ਤੇਜ ਨੇ ਦੱਸਿਆ ਕਿ ਇਸ ਮੰਤਵ ਲਈ ਅਸਲਾ ਲਾਇਸੈਂਸ ਧਾਰਕ ਕਿਸੇ ਵੀ ਕੰਮ ਵਾਲੇ ਦਿਨ ਸਵੇਰੇ 9 ਤੋਂ ਸ਼ਾਮ 5.00 ਵਜੇ ਤੱਕ ਸੁਵਿਧਾ ਕੇਂਦਰ ਰੂਪਨਗਰ ਵਿਖੇ ਆ ਕੇ ਲਵਾ ਸਕਦੇ ਹਨ। ਇਸ ਮੰਤਵ ਲਈ ਮਿੱਥੀ 31 ਮਾਰਚ ਤੋਂ ਬਾਅਦ ਯੂ.ਆਈ.ਐੱਨ. ਨਾ ਲਵਾਉਣ ਦੀ ਸੂਰਤ ਵਿਚ ਅਸਲਾ ਲਾਇਸੈਂਸ ਕੈਂਸਲ/ਰੱਦ ਸਮਝਿਆ ਜਾਵੇਗਾ। ਜ਼ਿਕਰਯੋਗ ਹੈ ਕਿ ਗ੍ਰਹਿ ਮੰਤਰਾਲੇ, ਨਵੀਂ ਦਿੱਲੀ, ਭਾਰਤ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਰਾਹੀਂ ਆਰਮਜ਼ ਰੂਲਜ਼ 2016 ਲਾਗੂ ਹੋ ਚੁੱਕੇ ਹਨ, ਜਿਸ ਅਧੀਨ ਰੂਲ ਨੰ: 11 ਤਹਿਤ ਮਿਤੀ 31 ਮਾਰਚ 2017 ਤੋਂ ਪਹਿਲਾਂ N41L system  'ਚ ਹਰੇਕ ਅਸਲਾ ਲਾਇਸੈਂਸੀ ਨੂੰ ਯੂ.ਆਈ.ਐੱਨ. ਜਾਰੀ ਕੀਤਾ ਜਾਣਾ ਹੈ।


Related News