18 ਦਸੰਬਰ ਤੋਂ ਸ਼ੁਰੂ ਹੋਵੇਗੀ UGC ਨੈੱਟ ਦੀ ਪ੍ਰੀਖਿਆ, ਆਨਲਾਈਨ ਹੋਵੇਗਾ ਪੇਪਰ

Thursday, Nov 29, 2018 - 02:28 PM (IST)

18 ਦਸੰਬਰ ਤੋਂ ਸ਼ੁਰੂ ਹੋਵੇਗੀ UGC ਨੈੱਟ ਦੀ ਪ੍ਰੀਖਿਆ, ਆਨਲਾਈਨ ਹੋਵੇਗਾ ਪੇਪਰ

ਜਲੰਧਰ— ਯੂ. ਜੀ. ਸੀ. ਨੈੱਟ ਦੀ ਪ੍ਰੀਖਿਆ ਨੂੰ ਇਕ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। 18 ਦਸੰਬਰ ਤੋਂ 22 ਦਸੰਬਰ ਤੱਕ ਪ੍ਰੀਖਿਆ ਦਾ ਸ਼ੈੱਡਿਊਲ ਹੈ। ਇਸ ਨੂੰ ਲੈ ਕੇ ਵਿਦਿਆਰਥੀ ਤਿਆਰੀ 'ਚ ਜੁਟੇ ਹਨ। ਐਕਸਪਰਟਸ ਦੀ ਮੰਨੀਏ ਤਾਂ ਇਸ ਦੌਰਾਨ ਵਿਦਿਆਰਥੀਆਂ ਨੂੰ ਤਣਾਅਮੁਕਤ ਰਹਿੰਦੇ ਹੋਏ ਜੋ ਹੁਣ ਤੱਕ ਪੜਿਆ ਹੈ, ਉਸ ਦੀ ਪ੍ਰੈਕਟਿਸ ਕਰਨੀ ਚਾਹੀਦੀ ਹੈ। ਡੀ. ਏ. ਵੀ. 'ਚ ਅਰਥਸ਼ਾਸਤਰ ਦੇ ਪ੍ਰੋ. ਡਾ. ਸੁਰੇਸ਼ ਖੁਰਾਣਾ ਨੇ ਟਿਪਸ ਦਿੰਦੇ ਹੋਏ ਕਿਹਾ ਕਿ ਅਜੇ ਤਿਆਰੀ ਨੂੰ ਇਕ ਮਹੀਨੇ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ ਤਾਂ ਵਿਦਿਆਰਥੀਆਂ ਨੂੰ ਸਟਰੈੱਸ ਨਾ ਲੈਣ ਦੀ ਬਜਾਏ ਜੋ ਹੁਣ ਤੱਕ ਪੜ੍ਹਿਆ ਹੈ, ਉਸ ਦੀ ਪ੍ਰੈੱਕਟਿਸ ਕਰਨੀ ਚਾਹੀਦੀ ਹੈ। 
ਉਨ੍ਹਾਂ ਨੇ ਕਿਹਾ ਕਿ ਕਈ ਵਾਰ ਵਿਦਿਆਰਥੀ ਬੈਸਿਕ ਤਾਂ ਕਰ ਲੈਂਦੇ ਹਨ ਪਰ ਲਾਜੀਕਲ ਸਵਾਲਾਂ ਦੀ ਜ਼ਿਆਦਾ ਪ੍ਰੈਕਟਿਸ ਨਹੀਂ ਕਰਦੇ। ਜਦਕਿ ਸਵਾਲਾਂ ਦੇ ਪੇਪਰ 'ਚ ਜ਼ਿਆਦਾਤਰ ਸਵਾਲ ਲਾਜੀਕਲ ਰੀਜ਼ਨਿੰਗ ਵਾਲੇ ਹੁੰਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਇਸ 'ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਪਿਛਲੇ ਸਾਲਾਂ ਦੇ ਸਵਾਲਾਂ ਦੇ ਪੇਪਰ ਜ਼ਰੂਰ ਹੱਲ ਕਰਨ। 

ਪਹਿਲੀ ਵਾਰ ਆਨਲਾਈਨ ਹੋਵੇਗਾ ਪੇਪਰ, ਟਾਈਮਿੰਗ ਦਾ ਰੱਖੋ ਧਿਆਨ 
ਪਹਿਲੀ ਵਾਰ ਯੂ. ਜੀ. ਸੀ. ਨੈੱਟ ਦਾ ਪੇਪਰ ਆਨਲਾਈਨ ਹੋਵੇਗਾ। ਦੱਸ ਦੇਈਏ ਕਿ ਹੁਣ ਤੱਕ ਪੈੱਨ ਪੇਪਰ ਬੇਸਡ ਪੇਪਰ ਹੁੰਦਾ ਹੈ। ਇਸ ਦੇ ਲਈ ਯੂ. ਜੀ. ਸੀ. ਵੱਲੋਂ ਪ੍ਰੈੱਕਟਿਸ ਸੈਂਟਰ ਵੀ ਸਥਾਪਤ ਕੀਤੇ ਗਏ ਹਨ, ਜਿੱਥੇ ਵਿਦਿਆਰਥੀ ਕੰਪਿਊਟਰ ਬੇਸਡ ਪੇਪਰ ਦੇਣ ਦੀ ਪ੍ਰੈੱਕਟਿਸ ਕਰਦੇ ਹਨ। ਆਨਲਾਈਨ ਪੇਪਰ ਪਹਿਲੀ ਵਾਰ ਹੋ ਰਿਹਾ ਹੈ, ਇਸ ਲਈ ਵਿਦਿਆਰਥੀਆਂ ਨੂੰ ਟਾਈਮਿੰਗ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ। ਕੇ. ਐੱਮ. ਵੀ. 'ਚ ਫਿਜ਼ਿਕਸ ਦੀ ਪੋਫੈਸਰ ਸੰਗੀਤਾ ਨੇ ਕਿਹਾ ਕਿ ਯੂ. ਜੀ. ਸੀ. ਕਲੀਅਰ ਕਰਨ ਲਈ ਵਿਦਿਆਰਥੀਆਂ ਨੂੰ 11ਵੀਂ ਅਤੇ 12ਵੀਂ ਦੀਆਂ ਕਿਤਾਬਾਂ ਪੜਨੀਆਂ ਚਾਹੀਦੀਆਂ ਹਨ। ਕਿਉਂਕਿ ਐਗਜ਼ਾਮੀਨਰ ਕਿਤੋਂ ਵੀ ਸਵਾਲ ਪਾ ਸਕਦਾ ਹੈ। ਇਸ ਲਈ ਕੰਸੈਪਟ ਨੂੰ ਸਮਝਣਾ ਚਾਹੀਦਾ ਹੈ ਅਤੇ ਰੱਟਾ ਨਹੀਂ ਲਗਾਉਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਸਾਨੂੰ ਦੋ-ਤਿੰਨ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਨਿਊਮੈਰੀਕਲ ਲਈ ਕਈ ਸ਼ਾਰਟਸ ਤਰੀਕੇ ਹੁੰਦੇ ਹਨ, ਜੋ ਸਾਨੂੰ ਅਪਣਾਉਣੇ ਚਾਹੀਦੇ ਹਨ।


author

shivani attri

Content Editor

Related News