UGC NET-2020 : ਵਿਦਿਆਰਥੀਆਂ ਦੀ ਉਡੀਕ ਖਤਮ, ਜਾਰੀ ਹੋਏ ਐਡਮਿਟ ਕਾਰਡ, ਇੰਝ ਕਰੋ ਡਾਊਨਲੋਡ
Sunday, Sep 20, 2020 - 02:56 PM (IST)
ਲੁਧਿਆਣਾ (ਵਿੱਕੀ) : ਯੂ. ਜੀ. ਸੀ. ਨੈੱਟ-2020 ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਦਾ ਇੰਤਜ਼ਾਮ ਖਤਮ ਹੋ ਗਿਆ ਹੈ। ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ਜੂਨ/ਸਤੰਬਰ ਪੱਧਰ ਦੀ ਪ੍ਰੀਖਿਆ ਲਈ ਯੂ. ਜੀ. ਸੀ. ਨੈੱਟ ਦੇ ਐਡਮਿਟ ਕਾਰਡ ਆਪਣੀ ਅਧਿਕਾਰਿਕ ਵੈਬਸਾਈਟ ’ਤੇ ਜਾਰੀ ਕਰ ਦਿੱਤੇ ਹਨ। ਉਮੀਦਵਾਰ ਬੋਰਡ ਦੀ ਅਧਿਕਾਰਿਕ ਵੈਬਸਾਈਟ ’ਤੇ ਜਾ ਕੇ ਆਪਣਾ ਐਡਮਿਟ ਕਾਰਡ ਡਾਊਨਲੋਡ ਕਰ ਸਕਦੇ ਹਨ। ਯੂ. ਜੀ. ਸੀ. ਨੈੱਟ ਦੀ ਪ੍ਰੀਖਿਆ 24 ਸਤੰਬਰ ਤੋਂ 5 ਨਵੰਬਰ ਦੇ ਵਿਚਕਾਰ ਕਈ ਸ਼ਿਫਟਾਂ 'ਚ ਆਯੋਜਿਤ ਕੀਤੀ ਜਾਵੇਗੀ। ਇਸ ਦੇ ਇਲਾਵਾ ਐੱਨ. ਟੀ. ਏ. ਨੇ ਪ੍ਰੀਖਿਆ ਦਾ ਵਿਸ਼ਾਵਾਰ ਸ਼ਡਿਊਲ ਜਾਰੀ ਕਰ ਦਿੱਤਾ ਹੈ। ਪ੍ਰੀਖਿਆ ਦੀ ਪਹਿਲੀ ਸ਼ਿਫਟ ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਦੂਜੀ ਸ਼ਿਫਟ ਦੁਪਹਿਰ 3 ਵਜੇ ਤੋਂ ਸ਼ਾਮ 6 ਵਜੇ ਤੱਕ ਰਹੇਗੀ।
ਕਦੋਂ-ਕਦੋਂ ਹੋਣੀ ਹੈ ਪ੍ਰੀਖਿਆ
ਹੁਣ ਸਿਰਫ ਉਨ੍ਹਾਂ ਉਮੀਦਵਾਰਾਂ ਲਈ ਐਡਮਿਟ ਕਾਰਡ ਜਾਰੀ ਕੀਤੇ ਗਏ ਹਨ, ਜਿਨ੍ਹਾਂ ਦੀ ਪ੍ਰੀਖਿਆ 24 ਅਤੇ 25 ਸਤੰਬਰ ਨੂੰ ਹੈ। ਬਾਕੀ ਪ੍ਰੀਖਿਆਵਾਂ ਦੇ ਉਮੀਦਵਾਰਾਂ ਦੇ ਐਡਮਿਟ ਕਾਰਡ ਵੀ ਜਲਦ ਹੀ ਜਾਰੀ ਕੀਤੇ ਜਾਣਗੇ। ਐੱਨ. ਟੀ. ਏ. ਯੂ. ਜੀ. ਸੀ. ਨੈੱਟ 2020 ਦੀ ਪ੍ਰੀਖਿਆ 24, 25, 29 ਅਤੇ 30 ਸਤੰਬਰ ਨੂੰ ਹੋਰ 1,7,9,17,21,22,23 ਅਕਤੂਬਰ ਅਤੇ 5 ਨਵੰਬਰ ਨੂੰ ਹੋਵੇਗੀ।
ਇਸ ਤਰ੍ਹਾਂ ਡਾਊਨਲੋਡ ਕਰੋ ਐਡਮਿਟ ਕਾਰਡ
ਯੂ. ਜੀ. ਸੀ. ਦੀ ਅਧਿਕਾਰਿਕ ਵੈਬਸਾਈਟ ’ਤੇ ਜਾਓ
ਹੋਮ ਪੇਜ ’ਤੇ ਯੂ. ਜੀ. ਸੀ. ਨੈਟ ਕਾਰਡ 2020 ਲਿੰਕ ’ਤੇ ਕਲਿਕ ਕਰੋ
ਇਸ ਦੇ ਬਾਅਦ ਡਿਸਪਲੇ ਸਕ੍ਰੀਨ ’ਤੇ ਇਕ ਨਵਾਂ ਪੇਜ ਦਿਖਾਈ ਦੇਵੇਗਾ
ਆਪਣੇ ਕ੍ਰੇਡੇਂਸੀਅਲਸ ਪਾਉਣ ਅਤੇ ਅੱਗੇ ਲਾਗ ਇਨ ਕਰੋ
ਡਿਸਪਲੇ ਸਕ੍ਰੀਨ ’ਤੇ ਯੂ. ਜੀ. ਸੀ. ਨੈਟ ਦਾ ਐਡਮਿਟ ਕਾਰਡ ਦਿਖੇਗਾ
ਐਡਮਿਟ ਕਾਰਡ ਡਾਊਨਲੋਡ ਕਰੋ ਅਤੇ ਭਵਿੱਖ 'ਚ ਉਸ ਦੇ ਉਪਯੋਗ ਲਈ ਉਸਦਾ ਪ੍ਰਿੰਟ-ਆਊਟ ਲਵੋ।