ਗੰਨਾ ਕਿਸਾਨਾਂ ਵੱਲੋਂ ਹਾਈਵੇ ਜਾਮ ਕਰਨ ਦੇ ਐਲਾਨ ਮਗਰੋਂ ਪੁਲਸ ਨੇ ਟਰੈਫਿਕ ਰੂਟ ਪਲਾਨ ਕੀਤਾ ਜਾਰੀ

Monday, Aug 08, 2022 - 01:33 AM (IST)

ਗੰਨਾ ਕਿਸਾਨਾਂ ਵੱਲੋਂ ਹਾਈਵੇ ਜਾਮ ਕਰਨ ਦੇ ਐਲਾਨ ਮਗਰੋਂ ਪੁਲਸ ਨੇ ਟਰੈਫਿਕ ਰੂਟ ਪਲਾਨ ਕੀਤਾ ਜਾਰੀ

ਫਗਵਾੜਾ (ਮੁਨੀਸ਼ ਬਾਵਾ) : ਗੰਨਾ ਕਿਸਾਨਾਂ ਵੱਲੋਂ ਹਾਈਵੇ ਜਾਮ ਕਰਨ ਦੇ ਐਲਾਨ ਤੋਂ ਬਾਅਦ ਫਗਵਾੜਾ ਪੁਲਸ ਨੇ ਟਰੈਫਿਕ ਨੂੰ ਡਾਇਵਰਟ ਕਰ ਕੇ ਰੂਟ ਪਲਾਨ ਜਾਰੀ ਕਰ ਦਿੱਤਾ ਹੈ। ਪਲਾਨ ਅਨੁਸਾਰ ਲੁਧਿਆਣਾ-ਦਿੱਲੀ ਜਾਣ ਵਾਲੇ ਹੈਵੀ ਵ੍ਹੀਕਲਜ਼ ਨੂੰ ਮੇਹਟਾਂ ਬਾਈਪਾਸ ਚੌਕ ਤੋਂ ਮੇਹਲੀ ਬਾਈਪਾਸ ਡਾਇਵਰਟ ਕੀਤਾ ਗਿਆ, ਉਥੇ ਹੀ ਲੁਧਿਆਣਾ-ਦਿੱਲੀ ਜਾਣ ਵਾਲੇ ਲਾਈਟ ਵਾਹਨਾਂ ਨੂੰ ਮੇਹਟਾਂ ਬਾਈਪਾਸ ਚੌਕ ਤੋਂ ਮੇਹਲੀ ਬਾਈਪਾਸ ਅਤੇ ਬਸਰਾ ਪੈਲੇਸ ਤੋਂ ਖੋਥੜਾਂ ਰੋਡ ਟੂ ਅਰਬਨ ਅਸਟੇਟ ਵੱਲ ਡਾਇਵਰਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਕਿਸਾਨਾਂ ਦਾ ਵੱਡਾ ਐਲਾਨ, ਫਗਵਾੜਾ ’ਚ ਦਿੱਲੀ-ਜਲੰਧਰ ਨੈਸ਼ਨਲ ਹਾਈਵੇ ਭਲਕੇ ਤੋਂ ਕਰਨਗੇ ਬੰਦ

PunjabKesari

ਇਸੇ ਤਰ੍ਹਾਂ ਲੁਧਿਆਣਾ ਤੋਂ ਜਲੰਧਰ/ਅੰਮ੍ਰਿਤਸਰ ਜਾਣ ਵਾਲੇ ਹੈਵੀ ਵ੍ਹੀਕਲਜ਼ ਫਿਲੌਰ ਤੋਂ ਜੰਡਿਆਲਾ-ਨਕੋਦਰ-ਜਲੰਧਰ ਅਤੇ ਲਾਈਟ ਵ੍ਹੀਕਲਜ਼ ਮੌਲੀ ਤੋਂ ਪੰਡਵਾ-ਹਦੀਆਬਾਦ-ਐੱਲ. ਪੀ. ਯੂ.-ਚਹੇੜੂ ਹੋ ਕੇ ਨਿਕਲਣਗੇ। ਨਕੋਦਰ ਤੋਂ ਫਗਵਾੜਾ ਅਤੇ ਹੁਸ਼ਿਆਰਪੁਰ ਜਾਣ ਵਾਲਿਆਂ ਨੂੰ ਹਦੀਆਬਾਦ-ਐੱਲ. ਪੀ. ਯੂ.-ਚਹੇੜੂ ਮਾਰਗ 'ਤੇ ਡਾਇਵਰਟ ਕੀਤਾ ਗਿਆ ਹੈ।


author

Manoj

Content Editor

Related News