ਕੇਂਦਰ ਵੱਲੋਂ ਸਾਈਕਲਾਂ ''ਤੇ ਰਿਫਲੈਕਟਰ ਲਾਉਣ ਦੇ ਫ਼ੈਸਲੇ ਖ਼ਿਲਾਫ਼ ਹੜਤਾਲ ''ਤੇ ਬੈਠੇ UCPMA ਦੇ ਪ੍ਰਧਾਨ

Monday, Jan 16, 2023 - 03:35 PM (IST)

ਕੇਂਦਰ ਵੱਲੋਂ ਸਾਈਕਲਾਂ ''ਤੇ ਰਿਫਲੈਕਟਰ ਲਾਉਣ ਦੇ ਫ਼ੈਸਲੇ ਖ਼ਿਲਾਫ਼ ਹੜਤਾਲ ''ਤੇ ਬੈਠੇ UCPMA ਦੇ ਪ੍ਰਧਾਨ

ਲੁਧਿਆਣਾ (ਨਰਿੰਦਰ) : ਕੇਂਦਰ ਸਰਕਾਰ ਵੱਲੋਂ 1 ਜਨਵਰੀ ਤੋਂ ਸਾਈਕਲਾਂ ’ਤੇ ਰਿਫਲੈਕਟਰ ਲਾਉਣਾ ਲਾਜ਼ਮੀ ਕਰਨ ਖ਼ਿਲਾਫ਼ ਯੂਨਾਈਟਿਡ ਸਾਈਕਲਜ਼ ਐਂਡ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ ਲੁਧਿਆਣਾ ਦੇ ਮੁਖੀ ਡੀ. ਐੱਸ. ਚਾਵਲਾ ਭੁੱਖ ਹੜਤਾਲ ’ਤੇ ਬੈਠ ਗਏ ਹਨ। ਇੱਥੇ ਹੋਰ ਉਦਯੋਗਪਤੀ ਵੀ ਉਨ੍ਹਾਂ ਦੇ ਸਮਰਥਨ 'ਚ ਆ ਗਏ ਹਨ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਯੂਨੀਵਰਸਿਟੀ ਦੇ VC ਪ੍ਰੋ. ਰਾਜ ਕੁਮਾਰ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਚਾਵਲਾ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵੱਲੋਂ ਸਾਈਕਲਾਂ ’ਤੇ ਰਿਫਲੈਕਟਰ ਲਾਉਣ ਦਾ ਉਦਯੋਗ ’ਤੇ ਮਾੜਾ ਅਸਰ ਪਿਆ ਹੈ। ਉਹ ਲੋਕਾਂ ਦੇ ਹਿੱਤ 'ਚ ਇਸ ਫ਼ੈਸਲੇ ਦੇ ਖ਼ਿਲਾਫ਼ ਨਹੀਂ ਹਨ ਪਰ ਸਰਕਾਰ ਨੇ ਇਸ ਲਈ ਵੱਖਰਾ ਜੀ. ਐਸ. ਟੀ. ਲਾਇਸੈਂਸ ਲੈਣ ਦੀ ਵਿਵਸਥਾ ਕੀਤੀ ਹੈ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਕੁੜੀ 'ਤੇ ਚੜ੍ਹ ਗਈ ਤੇਜ਼ ਰਫ਼ਤਾਰ ਥਾਰ, ਧੀ ਦਾ ਹਾਲ ਦੇਖ ਮਾਂ ਦੀਆਂ ਨਿਕਲੀਆਂ ਧਾਹਾਂ (ਤਸਵੀਰਾਂ)

ਇਸ ਤੋਂ ਇਲਾਵਾ ਜੇਕਰ ਸਾਈਕਲ ਸਵਾਰ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਨਿਰਮਾਤਾ ਦੀ ਹੋਵੇਗੀ।  ਅਜਿਹੇ 'ਚ ਉਨ੍ਹਾਂ ਨੇ ਉਦੋਂ ਤੱਕ ਭੁੱਖ ਹੜਤਾਲ 'ਤੇ ਬੈਠਣ ਦਾ ਫ਼ੈਸਲਾ ਕੀਤਾ ਹੈ, ਜਦੋਂ ਤੱਕ ਸਰਕਾਰ ਫ਼ੈਸਲਾ ਵਾਪਸ ਨਹੀਂ ਲੈ ਲੈਂਦੀ ਅਤੇ ਕੋਈ ਹੱਲ ਨਹੀਂ ਕੱਢ ਲਿਆ ਜਾਂਦਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News