ਸਿੱਖਿਆ ਮਹਿਕਮੇ ਨੇ ਦਰਜਾ ਚਾਰ ਤੋਂ ਕਲਰਕਾਂ ਦੀ ਪਦ-ਉੱਨਤੀ ਲਈ ਟਾਈਪ ਟੈਸਟ ਦਾ ਨਤੀਜਾ ਐਲਾਨਿਆ

Wednesday, Dec 09, 2020 - 01:59 PM (IST)

ਮੋਹਾਲੀ (ਨਿਆਮੀਆਂ) : ਸਿੱਖਿਆ ਮਹਿਕਮੇ ਦੇ ਦਫ਼ਤਰਾਂ, ਸਕੂਲਾਂ ਅਤੇ ਸੰਸਥਾਵਾਂ 'ਚ ਬਤੌਰ ਦਰਜਾ ਚਾਰ, ਲਾਈਬ੍ਰੇਰੀਅਨ, ਲਾਈਬ੍ਰੇਰੀ ਰਿਸਟੋਰਰ ਅਤੇ ਐੱਸ. ਐੱਲ. ਏ. ਕੰਮ ਕਰ ਰਹੇ ਮੁਲਾਜ਼ਮਾਂ ਤੋਂ ਕਲਰਕ ਦੀ ਪਦ-ਉੱਨਤੀ ਦੇ ਚਾਹਵਾਨ ਉਮੀਦਵਾਰਾਂ ਨੂੰ ਪੰਜਾਬੀ ਅਤੇ ਅੰਗਰੇਜ਼ੀ ਦਾ ਟਾਈਪ ਟੈਸਟ ਦੇਣ ਦਾ ਮੌਕਾ 28, 29 ਨਵੰਬਰ ਅਤੇ 5 ਦਸੰਬਰ ਨੂੰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ : 'ਨਵਜੋਤ ਸਿੱਧੂ' ਨੇ ਸੋਸ਼ਲ ਮੀਡੀਆ 'ਤੇ ਕਿਸਾਨਾਂ ਦੇ ਹੱਕ 'ਚ ਬੁਲੰਦ ਕੀਤੀ ਆਵਾਜ਼, ਕੇਂਦਰ ਨੂੰ ਲਿਆ ਨਿਸ਼ਾਨੇ 'ਤੇ

ਇਸ ਟਾਈਪ ਟੈਸਟ 'ਚ ਸਫ਼ਲ ਹੋਣ ਵਾਲੇ ਮੁਲਾਜ਼ਮਾਂ ਦਾ ਨਤੀਜਾ ਸਿੱਖਿਆ ਮਹਿਕਮੇ ਵੱਲੋਂ ਐਲਾਨ ਦਿੱਤਾ ਗਿਆ ਹੈ। ਸਕੱਤਰ ਸਕੂਲ ਸਿੱਖਿਆ ਪੰਜਾਬ ਕ੍ਰਿਸ਼ਨ ਕੁਮਾਰ ਆਈ. ਏ. ਐੱਸ. ਨੇ ਇਸ ਟਾਈਪ ਟੈਸਟ 'ਚ ਪਾਸ ਹੋਣ ਵਾਲੇ ਉਮੀਦਵਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਨ੍ਹਾਂ ਪਾਸ ਉਮੀਦਵਾਰਾਂ ਨੂੰ ਜਲਦ ਹੀ ਪਦ-ਉੱਨਤ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ : ਚੰਡੀਗੜ੍ਹ 'ਚ ਬਦਲੇਗਾ 'ਮੌਸਮ' ਦਾ ਮਿਜਾਜ਼, 11 ਅਤੇ 12 ਨੂੰ ਪਵੇਗਾ ਮੀਂਹ

ਸੁਖਜੀਤ ਪਾਲ ਸਿੰਘ ਡੀ. ਪੀ. ਆਈ. ਸੈਕੰਡਰੀ ਸਿੱਖਿਆ ਪੰਜਾਬ ਨੇ ਦੱਸਿਆ ਕਿ 67 ਦਰਜਾ ਚਾਰ ਮੁਲਾਜ਼ਮਾਂ, 01 ਲਾਈਬ੍ਰੇਰੀ ਰਿਸਟੋਰਰ ਅਤੇ 30 ਐੱਸ. ਐੱਲ. ਏ. ਨੇ ਟਾਈਪ ਟੈਸਟ ਪਾਸ ਕੀਤਾ ਹੈ। ਇਨ੍ਹਾਂ ਦੀ ਸੂਚੀ ਸਬੰਧਿਤ ਸਕੂਲ ਮੁਖੀਆਂ ਵੱਲ ਮੁਲਾਜ਼ਮਾਂਨੂੰ ਨੋਟ ਕਰਵਾਉਣ ਹਿੱਤ ਭੇਜ ਦਿੱਤੀ ਹੈ।
ਇਹ ਵੀ ਪੜ੍ਹੋ : ਅਮਿਤ ਸ਼ਾਹ ਦੀ ਨਾਂਹ ਤੋਂ ਬਾਅਦ 'ਕਾਂਗਰਸ' ਨੇ ਖੇਡਿਆ ਨਵਾਂ ਦਾਅ, ਵੱਡੇ ਨੇਤਾ ਪੁੱਜ ਰਹੇ 'ਪੰਜਾਬ'


Babita

Content Editor

Related News