ਰਜਬਾਹੇ ’ਚ ਨਹਾਉਣ ਗਏ ਦੋ ਨੌਜਵਾਨ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੇ, ਭਾਲ ਜਾਰੀ

Tuesday, Sep 13, 2022 - 08:14 PM (IST)

ਰਜਬਾਹੇ ’ਚ ਨਹਾਉਣ ਗਏ ਦੋ ਨੌਜਵਾਨ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹੇ, ਭਾਲ ਜਾਰੀ

ਮੋਗਾ (ਗੋਪੀ) : ਦੁਪਹਿਰ ਬਾਅਦ ਪਿੰਡ ਲੰਗੇਆਣਾ ਤੇ ਪਿੰਡ ਜੈਮਲਵਾਲਾ ਵਿਚਕਾਰ ਦੀ ਲੰਘਦੇ ਗਿੱਲ ਰਜਬਾਹੇ ’ਚ ਦੋ ਨੌਜਵਾਨਾਂ ਦੇ ਨਹਾਉਣ ਸਮੇਂ ਪਾਣੀ ਦਾ ਤੇਜ਼ ਵਹਾਅ ਹੋਣ ਕਰ ਕੇ ਡੁੱਬਣ ਦਾ ਦੁੱਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ। ਪਾਣੀ ’ਚ ਡੁੱਬੇ ਹੋਏ ਨੌਜਵਾਨਾਂ ਦੀ ਭਾਲ ਕਰ ਰਹੇ ਗੁਰਪ੍ਰੀਤ ਸਿੰਘ, ਹਾਕਮ ਸਿੰਘ, ਹਰਜਿੰਦਰ ਸਿੰਘ, ਰਾਜਵਿੰਦਰ ਸਿੰਘ ਵਾਸੀ ਡਰੋਲੀ ਭਾਈ, ਸੁਖਪ੍ਰੀਤ ਸਿੰਘ ਭੇਖਾ ਨੇ ਦੱਸਿਆ ਕਿ ਦੋ 18-19 ਸਾਲਾਂ ਦੇ ਨੌਜਵਾਨ, ਜਿਨ੍ਹਾਂ ’ਚੋਂ ਇਕ ਪਿੰਡ ਸੋਸਣ ਅਤੇ ਦੂਸਰਾ ਡਰੋਲੀ ਭਾਈ ਦਾ ਵਸਨੀਕ ਹੈ।

ਇਹ ਖ਼ਬਰ ਵੀ ਪੜ੍ਹੋ : ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਝਟਕਾ, ਘਰ-ਘਰ ਆਟਾ ਵੰਡਣ ਦੀ ਯੋਜਨਾ ’ਤੇ ਲਾਈ ਰੋਕ

PunjabKesari

ਇਹ ਦੋਵੇਂ ਨੌਜਵਾਨ ਦੁਪਹਿਰ ਦੇ ਸਮੇਂ ਨਹਾਉਂਦੇ ਸਮੇਂ ਪਾਣੀ ’ਚ ਡੁੱਬ ਕੇ ਅੱਗੇ ਰੁੜ੍ਹ ਗਏ ਹਨ, ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ। ਨਹਿਰੀ ਵਿਭਾਗ ਤੋਂ ਪਾਣੀ ਬੰਦ ਕਰਵਾਇਆ ਗਿਆ ਹੈ ਪਰ ਅਜੇ ਤੱਕ ਦੋਵਾਂ ਨੌਜਵਾਨਾਂ ’ਚੋਂ ਕੋਈ ਲੱਭਿਆ ਨਹੀਂ ਹੈ। ਇਸ ਦੌਰਾਨ ਪੁਲਸ ਥਾਣਾ ਬਾਘਾਪੁਰਾਣਾ ਦੇ ਪੁਲਸ ਕਰਮਚਾਰੀ ਵੀ ਪਹੁੰਚ ਕੇ ਜਾਇਜ਼ਾ ਲੈ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਹੁਣ ਕਿਸਾਨ ਆਪਣੀ ਜ਼ਮੀਨ ਦੀ ਔਸਤ ਉਪਜ ਤੋਂ ਵੱਧ ਫ਼ਸਲ ਨਹੀਂ ਵੇਚ ਸਕਣਗੇ, ਨਹੀਂ ਮਿਲੇਗਾ MSP


author

Manoj

Content Editor

Related News