ਪੁਲਸ ''ਤੇ ਗੋਲੀਬਾਰੀ ਕਰਨ ਦੇ ਦੋਸ਼ ''ਚ ਦੋ ਨੌਜਵਾਨ ਗ੍ਰਿਫਤਾਰ

09/23/2017 2:50:31 AM

ਜਲੰਧਰ— ਜਲੰਧਰ ਦੇਹਾਤ ਪੁਲਸ ਨੇ ਨਾਕੇ 'ਤੇ ਖੜ੍ਹੇ ਪੁਲਸ ਕਰਮਚਾਰੀਆਂ 'ਤੇ ਗੋਲੀਆਂ ਚਲਾਉਣ ਦੇ ਦੋਸ਼ 'ਚ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਉਨ੍ਹਾਂ ਦੇ ਕਬਜ਼ੇ ਤੋਂ ਹਥਿਆਰ ਬਰਾਮਦ ਕੀਤੇ ਹਨ। ਸੀਨੀਅਰ ਪੁਲਸ ਅਧਿਕਾਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ 17 ਸਤੰਬਰ ਨੂੰ ਜਲੰਧਰ ਦੇ ਸ਼ਾਹਕੋਟ 'ਚ ਇਕ ਨਾਕੇ 'ਤੇ ਚੈਕਿੰਗ ਦੌਰਾਨ ਦੋ ਲੋਕਾਂ ਨੇ ਪੁਲਸ 'ਤੇ ਗੋਲੀਆਂ ਚਲਾਈਆਂ ਸਨ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਪੁਲਸ ਅਧਿਕਾਰੀ ਬਲਕਾਰ ਸਿੰਘ, ਸ਼ਾਹਕੋਟ ਉਪ ਮੰਡਲ ਦੇ ਪੁਲਸ ਉਪ ਅਧਿਕਾਰੀ ਦਿਲਬਾਗ ਸਿੰਘ, ਜਲੰਧਰ ਪਿੰਡ ਦੇ ਪੁਲਸ ਉਪ ਅਧਿਕਾਰੀ ਸੁਰਿੰਦਰ ਮੋਹਨ ਆਦਿ ਦੀ ਅਗਵਾਈ 'ਚ ਅਪਰਾਧਿਕ ਤੱਤਾਂ ਖਿਲਾਫ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਦੇ ਤਹਿਤ ਪੁਲਸ ਕਰਮਚਾਰੀਆਂ 'ਤੇ ਗੋਲੀ ਚਲਾਉਣ ਦੇ ਦੋਸ਼ 'ਚ ਕਰਮਦੀਪ ਸਿੰਘ, ਨਿਵਾਸੀ ਮੇਹਰਾਜ ਅਤੇ ਹਰਮਨਪ੍ਰੀਤ ਸਿੰਘ ਨਿਵਾਸੀ ਭੂੰਦੜ ਜ਼ਿਲਾ ਬਠਿੰਡਾ 'ਤੇ ਮਾਮਲਾ ਦਰਜ ਕਰ ਉਨ੍ਹਾਂ ਨੂੰ ਪਿੰਡ ਮੱਲੀਵਾਲ ਨੇੜੇ ਤੋਂ ਗ੍ਰਿਫਤਾਰ ਕਰ ਲਿਆ ਗਿਆ। ਉਨ੍ਹਾਂ ਦੇ ਕੋਲੋਂ ਮੈਗਜ਼ੀਨ ਸਣੇ ਦੋ ਪਿਸਤੌਲ, 14 ਗੋਲੀਆਂ, ਇਕ ਕਾਰ ਅਤੇ ਇਕ ਮੋਟਰਸਾਈਕਲ ਬਰਾਮਦ ਕੀਤੀ ਗਈ ਹੈ।
ਭੁੱਲਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਸ਼ੀ ਹਰਮਨਪ੍ਰੀਤ ਸਿੰਘ ਨੇ ਸਵੀਕਾਰ ਕੀਤਾ ਹੈ ਕਿ ਉਸ ਨੇ ਕਰਮਦੀਪ ਸਿੰਘ ਨੇ ਕਰੀਬ ਇਕ ਮਹੀਨਾ ਪਹਿਲਾਂ ਪਿਸਤੌਲ ਦੇ ਦਮ 'ਤੇ ਸੋਹਾਨਾ ਸਾਹਿਬ ਗੁਰਦੂਆਰੇ ਦੇ ਨੇੜੇ ਤੋਂ ਇਕ ਵਿਅਕਤੀ ਤੋਂ ਕਾਰ ਖੋਹੀ ਸੀ ਅਤੇ 15 ਦਿਨ ਪਹਿਲਾਂ ਉਨ੍ਹਾਂ ਨੇ ਰਾਮਪੁਰਾ ਤੋਂ ਇਕ ਹੋਰ ਕਾਰ ਖੋਹੀ ਸੀ ਜੋ ਰਾਜਸਥਾਨ 'ਚ ਨੁਕਸਾਨੀ ਗਈ। ਇਸ ਤੋਂ ਇਲਾਵਾ ਬਠਿੰਡਾ ਦੇ ਜਸਪ੍ਰੀਤ ਸਿੰਘ ਦਾ ਕਤਲ ਕੀਤਾ ਸੀ। ਕਤਲ ਦੇ ਦੋਸ਼ 'ਚ ਦੋਵੇਂ 4 ਸਾਲ ਜੇਲ 'ਚ ਰਹੇ ਜਿਥੇ ਉਨ੍ਹਾਂ ਦੀ ਖਤਰਨਾਕ ਦੋਸ਼ੀਆਂ ਨਾਲ ਦੋਸਤੀ ਹੋ ਗਈ।


Related News