1 ਕਰੋੜ 35 ਲੱਖ ਦੀ ਹੈਰੋਇਨ ਤੇ ਨਾਜ਼ਾਇਜ਼ ਪਿਸਟਲ ਸਮੇਤ ਦੋ ਨੌਜਵਾਨ ਕਾਬੂ

Tuesday, Jan 12, 2021 - 04:16 PM (IST)

1 ਕਰੋੜ 35 ਲੱਖ ਦੀ ਹੈਰੋਇਨ ਤੇ ਨਾਜ਼ਾਇਜ਼ ਪਿਸਟਲ ਸਮੇਤ ਦੋ ਨੌਜਵਾਨ ਕਾਬੂ

ਰਾਜਾਸਾਂਸੀ (ਰਾਜਵਿੰਦਰ) : ਥਾਣਾ ਰਾਜਾਸਾਂਸੀ ਪੁਲਸ ਵੱਲੋਂ ਵੱਖ-ਵੱਖ ਜਗ੍ਹਾ 'ਤੇ ਗਸ਼ਤ ਦੌਰਾਨ ਦੋ ਵਿਅਕਤੀਆਂ ਨੂੰ ਇਕ ਪਿਸਤੌਲ 31 ਐੱਮ, 6 ਜ਼ਿੰਦਾ ਰੋਂਦ ਅਤੇ 270 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ 'ਚ ਸਫ਼ਲਤਾ ਹਾਸਿਲ ਕੀਤੀ ਹੈ | ਇਸ ਸਬੰਧੀ ਸਬ-ਇੰਸਪੈਕਟਰ ਨਰਿੰਦਰ ਸਿੰਘ ਥਾਣਾ ਮੁਖੀ ਰਾਜਾਸਾਂਸੀ  ਨੇ ਦੱਸਿਆ ਕਿ ਐੱਸ. ਐੱਸ. ਪੀ ਅੰਮਿ੍ਤਸਰ ਦਿਹਾਤੀ ਧਰੁਵ ਦਹੀਆਂ ਦੇ ਦਿਸ਼ਾ-ਨਿਰਦੇਸ਼ ਹੇਠ ਵੱਡੇ ਪੱਧਰ 'ਤੇ ਨਸ਼ਾ ਤਸਕਰੀ ਕਰਨ ਵਾਲੇ ਤਸਕਰਾਂ ਨੂੰ ਕਾਬੂ ਕਰਨ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ | ਜਿਸ ਦੌਰਾਨ ਏ. ਐੱਸ. ਆਈ. ਆਗਿਆਪਾਲ ਸਿੰਘ ਚੌਕੀ ਇੰਚਾਰਜ ਕੁੱਕੜਾਂਵਾਲਾ ਦੀ ਅਗਵਾਈ 'ਚ ਗਸ਼ਤ ਦੌਰਾਨ ਪਿੰਡ ਝੰਜੋਟੀ ਤੋਂ ਇਕ ਵਿਅਕਤੀ ਕੋਲੋਂ ਇਕ ਪਿਸਤੌਲ ਮਾਰਕਾ ਯੂ. ਐੱਸ. ਏ. 32 ਐੱਮ. ਅਤੇ 6 ਜ਼ਿੰਦਾ ਰੋਂਦ ਅਤੇ ਏ. ਐੱਸ. ਆਈ. ਲਖਵਿੰਦਰ ਸਿੰਘ ਵੱਲੋਂ ਕੋਟਲਾ ਡੂਮ ਨੇੜੇ ਡਰੇਨ ਤੋਂ ਇਕ ਵਿਅਕਤੀ ਨੂੰ 270 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ |

ਇਹ ਵੀ ਪੜ੍ਹੋ : ਘਰੋ ਮੂੰਗਫਲੀ ਲੈਣ ਗਏ 30 ਸਾਲਾ ਨੌਜਵਾਨ ਦੀ ਆਵਾਰਾ ਪਸ਼ੂ ਨਾਲ ਟਕਰਾਉਣ ਕਾਰਨ ਮੌਤ

ਨ੍ਹਾਂ ਵਿਰੁੱਧ ਥਾਣਾ ਰਾਜਾਸਾਂਸੀ ਵਿਖੇ ਮੁਕੱਦਮਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ | ਪੁਲਸ ਵਲੋਂ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵਿਅਕਤੀ ਹੈਰੋਇਨ ਕਿੱਥੋ ਲੈ ਕੇ ਆਏ ਹਨ ਅਤੇ ਕਿਸ ਨੂੰ ਵੇਚਣ ਜਾ ਰਹੇ ਸਨ | ਗੱਲਬਾਤ ਦੌਰਾਨ ਡੀ. ਐੱਸ. ਪੀ. ਗੁਰਪ੍ਰਤਾਪ ਸਿੰਘ ਸਹੋਤਾ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਵੱਡੇ ਖੁਲਾਸੇ ਹੋਣ ਦੇ ਅਸਾਰ ਹਨ ਅਤੇ ਇਨ੍ਹਾਂ ਨਸ਼ਾ ਤਸਕਰਾਂ ਦੀਆਂ ਤਾਰਾਂ ਹੋਰ ਕਿਹੜੇ ਵੱਡੇ ਸਮੱਗਲਰਾਂ ਨਾਲ ਜੁੜੀਆਂ ਹਨ, ਉਨ੍ਹਾਂ ਬਾਰੇ ਵੀ ਛਾਣਬੀਣ ਕੀਤੀ ਜਾ ਰਹੀ ਹੈ | 

ਇਹ ਵੀ ਪੜ੍ਹੋ : ਸ਼ਹਿਰ ’ਚ 7 ਮਿ੍ਰਤਕ ਪੰਛੀ ਮਿਲਣ ਨਾਲ ਵਧੀ ਪ੍ਰਸ਼ਾਸਨ ਦੀ ਚਿੰਤਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Anuradha

Content Editor

Related News