ਮਾਰਕੁੱਟ ਕਰਨ ਦੇ ਮਾਮਲੇ ''ਚ ਦੋ ਮਹਿਲਾਵਾਂ ''ਤੇ ਪਰਚਾ ਦਰਜ

Saturday, Aug 12, 2017 - 02:57 PM (IST)

ਮਾਰਕੁੱਟ ਕਰਨ ਦੇ ਮਾਮਲੇ ''ਚ ਦੋ ਮਹਿਲਾਵਾਂ ''ਤੇ ਪਰਚਾ ਦਰਜ


ਰੂਪਨਗਰ(ਵਿਜੇ) - ਥਾਣਾ ਸਦਰ ਪੁਲਸ ਨੇ ਮਾਰਕੁੱਟ ਦੇ ਇੱਕ ਮਾਮਲੇ 'ਚ ਦੋ ਮਹਿਲਾ ਅਰੋਪੀਆਂ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਮਿਲੀ ਹੈ ਕਿ ਸ਼ਿਕਾਇਤ ਕਰਤਾ ਅਵਤਾਰ ਕੌਰ ਪਤਨੀ ਦੀਦਾਰ ਸਿੰਘ ਨਿਵਾਸੀ ਪਿੰਡ ਥਲੀ ਖੁਰਦ ਨੇ ਦੱਸਿਆ ਕਿ ਉਹ ਘਰ ਦੇ ਆਪਣੇ ਬਾੜੇ 'ਚ ਮੌਜੂਦ ਸੀ ਅਤੇ ਇਸ ਦੌਰਾਨ ਘਰ 'ਚ ਕੁਝ ਮਹਿਮਾਨ ਆਏ ਹੋਏ ਸੀ। ਇਸ ਦੌਰਾਨ ਅਰੋਪੀ ਮਹਿਲਾ ਗੁਰਪ੍ਰੀਤ ਕੌਰ ਪੁੱਤਰੀ ਦੀਦਾਰ ਸਿੰਘ ਨਿਵਾਸੀ ਥਲੀ ਖੁਰਦ ਅਤੇ ਸੁਰਿੰਦਰ ਕੌਰ ਪਤਨੀ ਭੁਪਿੰਦਰ ਸਿੰਘ ਨਿਵਾਸੀ ਪਿੰਡ ਫਰੋਜਪੁਰ ਅਤੇ ਮੌਜੂਦਾ ਨਿਵਾਸੀ ਥਲੀ ਖੁਰਦ ਨੇ ਉਸ ਦੇ ਨਾਲ ਮਾਰਕੁੱਟ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਈਆਂ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦੇਣ 'ਤੇ ਪੁਲਸ ਨੇ ਇਸ ਮਾਮਲੇ 'ਚ ਅਰੋਪੀ ਮਹਿਲਾਵਾਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।


Related News