ਬਾਬਾ ਰਾਮਪਾਲ ਦੇ ਆਸ਼ਰਮ ''ਚ 2 ਸਮਰਥਕਾਂ ਦੀ ਮੌਤ, ਇਕ ਦੀ ਹਾਲਤ ਨਾਜ਼ੁਕ

09/20/2017 8:06:33 AM

ਨਵੀਂ ਦਿੱਲੀ — ਜੇਲ 'ਚ ਬੰਦ ਬਾਬਾ ਰਾਮਪਾਲ ਦੇ 2 ਸਮਰਥਕਾਂ ਦੀ ਦੀ ਬੀਤੇ ਦਿਨੀਂ ਬਾਹਰੀ ਦਿੱਲੀ ਦੇ ਮੁੰਡਕਾ ਇਲਾਕੇ 'ਚ ਸਥਿਤ ਆਸ਼ਰਮ 'ਚ ਟੈਂਕ ਦੀ ਸਫਾਈ ਕਰਦੇ ਸਮੇਂ ਮੌਤ ਹੋ ਗਈ ਜਦੋਂਕਿ ਦੂਸਰਾ ਜ਼ਖਮੀ ਹੋ ਗਿਆ। ਪੁਲਸ ਨੇ ਲਾਪਰਵਾਹੀ ਕਾਰਨ ਮੌਤ ਦਾ ਮਾਮਲਾ ਦਰਜ ਕੀਤਾ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾਵੇਗਾ ਅਤੇ ਲਾਪਰਵਾਹੀ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਫਿਲਹਾਲ ਇਸ ਆਸ਼ਰਮ 'ਚ 200 ਸਮਰਥਕ ਰਹਿ ਰਹੇ ਹਨ। ਉਹ ਸਾਰੇ ਆਸ਼ਰਮ 'ਚ ਚਲ ਰਹੀ ਕੰਟੀਨ 'ਚ ਹੀ ਭੋਜਨ ਪਕਾਂਉਂਦੇ ਹਨ ਅਤੇ ਭਗਤੀ ਕਰਦੇ ਹਨ। ਜਾਣਕਾਰੀ ਦੇ ਅਨੁਸਾਰ ਅਮਰਜੀਤ(30) ਅਤੇ ਮਾਖਨ ਲਾਲ(27), 90 ਫੁੱਟ ਡੂੰਘੇ ਟੈਂਕ ਦੀ ਸਫਾਈ ਕਰਨ ਲਈ ਟੈਂਕ 'ਚ ਉਤਰੇ ਸਨ ਜਿਥੇ ਜ਼ਹਿਰੀਲੀ ਗੈਸ ਦੇ ਸੰਪਰਕ 'ਚ ਆ ਗਏ, ਉਨ੍ਹਾਂ ਨੂੰ ਬਚਾਉਣ ਲਈ ਉਤਰਿਆ ਮੁਕੇਸ਼(25) ਵੀ ਬੇਹੋਸ਼ ਹੋ ਗਿਆ। ਪੁਲਸ ਨੇ ਦੱਸਿਆ ਕਿ ਤਿੰਨਾਂ ਨੂੰ ਹਸਪਤਾਲ ਲੈ ਜਾਇਆ ਗਿਆ ਜਿਥੇ 2 ਲੋਕਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਜਦੋਂਕਿ ਮੁਕੇਸ਼ ਦਾ ਇਲਾਜ ਚਲ ਰਿਹਾ ਹੈ ਅਤੇ ਖਬਰ ਲਿਖੇ ਜਾਣ ਤੱਕ ਹੋਸ਼ 'ਚ ਨਹੀਂ ਆਇਆ। ਤਿੰਨਾਂ ਨੂੰ ਕੱਢਣ 'ਚ ਕੁਝ ਹੋਰ ਲੋਕ ਵੀ ਜ਼ਖਮੀ ਹੋਏ ਹਨ।
ਜ਼ਿਕਰਯੋਗ ਹੈ ਕਿ ਰਾਮਪਾਲ ਅਜੇ ਜੇਲ 'ਚ ਹੀ ਹੈ। ਉਸਨੂੰ ਸਾਲ 2014 'ਚ ਗ੍ਰਿਫਤਾਰ ਕੀਤਾ ਗਿਆ ਸੀ। 67 ਸਾਲ ਦੇ ਰਾਮਪਾਲ 'ਤੇ ਕਤਲ ਦਾ ਕੇਸ ਚਲ ਰਿਹਾ ਹੈ। ਉਸ ਕੇਸ 'ਚ ਰਾਮਪਾਲ 'ਤੇ ਕਤਲ ਦੀ ਸਾਜਿਸ਼ ਘੜਣ ਦਾ ਦੋਸ਼ ਹੈ। ਸਾਲ 2014 'ਚ ਕਤਲ ਵਾਲੇ ਮਾਮਲੇ 'ਚ ਰਾਮਪਾਲ ਨੂੰ 43 ਵਾਰ ਕੋਰਟ 'ਚ ਹਾਜ਼ਿਰ ਹੋਣ ਲਈ ਕਿਹਾ ਗਿਆ ਪਰ ਉਹ ਨਹੀਂ ਆਇਆ। ਇਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਸ ਹਿਸਾਰ ਦੇ ਬਰਵਾਲਾ ਵਾਲੇ ਆਸ਼ਰਮ ਪੁੱਜੀ ਸੀ। ਇਹ ਜਗ੍ਹਾ ਚੰਡੀਗੜ੍ਹ ਤੋਂ 200 ਕਿਲੋਮੀਟਰ ਦੂਰ ਹੈ। ਉਥੇ ਬਾਬਾ ਦੇ 15000 ਸਮਰਥਕ ਮੌਜੂਦ ਸਨ ਜਿਨ੍ਹਾਂ ਨੇ ਪੁਲਸ 'ਤੇ ਹਮਲਾ ਕਰ ਦਿੱਤਾ। ਪੁਲਸ ਅੰਦਰ ਨਹੀਂ ਜਾਣ ਦਿੱਤਾ ਗਿਆ। ਲਗਭਗ ਦੋ ਹਫਤਿਆਂ ਤੱਕ ਲੋਕ ਅੰਦਰ ਰਹੇ। ਫਿਰ ਇਸ ਤੋਂ ਬਾਅਦ ਪੁਲਸ ਨੇ ਬਿਜਲੀ ਅਤੇ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ। ਫਿਰ ਅੰਦਰ ਭੋਜਨ ਦੀ ਕਮੀ ਹੋਣ ਲੱਗੀ ਅਤੇ ਲੋਕ ਹੋਲੀ-ਹੋਲੀ ਬਾਹਰ ਆਉਣ ਲੱਗੇ। ਕੁਝ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਅੰਦਰ ਕੈਦ ਕਰ ਲਿਆ ਸੀ ਅਤੇ ਮਨੁੱਖੀ ਢਾਲ ਦੀ ਤਰ੍ਹਾਂ ਇਸਤੇਮਾਲ ਕੀਤਾ ਜਾ ਰਿਹਾ ਸੀ। ਪੂਰੀ ਘਟਨਾ 'ਚ 200 ਲੋਕ ਜ਼ਖਮੀ ਹੋ ਗਏ ਸਨ ਅਤੇ 6 ਲੋਕ ਮਾਰੇ ਗਏ ਸਨ, ਇਨ੍ਹਾਂ 'ਚ 5 ਮਹਿਲਾਵਾਂ ਅਤੇ ਇਕ ਬੱਚਾ ਵੀ ਸ਼ਾਮਲ ਸੀ। ਰਾਮਪਾਲ ਦੇ ਸਮਰਥਕਾਂ ਨੇ ਅੰਦਰੋਂ ਪੁਲਸ 'ਤੇ ਗੋਲੀਆਂ ਪੱਥਰ ਸਭ ਚਲਾਏ ਸਨ। ਪੈਟਰੋਲ ਬੰਬ ਅਤੇ ਐਸਿਡ ਬੰਬ ਵੀ ਸੁੱਟੇ ਸਨ।


Related News