ਸੁੱਖਾ ਕਾਹਲਵਾਂ ਕਤਲਕਾਂਡ ਤੋਂ ਨਹੀਂ ਲਿਆ ਪੁਲਸ ਨੇ ਸਬਕ, ਪੇਸ਼ੀ ਲਈ ਜਾ ਰਹੇ ਕੈਦੀ ਨੇ ਕੀਤਾ ਕਾਂਡ (ਤਸਵੀਰਾਂ)

09/04/2015 10:32:44 AM


ਜਲੰਧਰ— ਅਦਾਲਤ ਵਿਚ ਪੇਸ਼ੀ ਦੌਰਾਨ ਹੋਏ ਮਸ਼ਹੂਰ ਗੈਂਗਸਟਰ ਸੁੱਖਾ ਕਾਹਲਵਾਂ ਦੇ ਕਤਲ ਤੋਂ ਬਾਅਦ ਵੀ ਪੰਜਾਬ ਪੁਲਸ ਨੇ ਸਬਕ ਨਹੀਂ ਲਿਆ ਹੈ। ਜਿਸ ਕਰਕੇ ਪੁਲਸ ਦੀਆਂ ਅੱਖਾਂ ਦੇ ਸਾਹਮਣੇ ਹੀ ਜੇਲ੍ਹ ਦੀ ਬੱਸ ਵਿਚ ਬੈਠੇ ਕੈਦੀ ਨੇ ਕਾਂਡ ਕਰ ਦਿੱਤਾ। ਜੇਲ੍ਹ ਦੀ ਬੱਸ ਵਿਚ ਬੈਠੇ 10 ਕੈਦੀਆਂ ਨੂੰ ਅਦਾਲਤ ਵਿਚ ਪੇਸ਼ੀ ਲਈ ਲਿਜਾਇਆ ਜਾ ਰਿਹਾ ਸੀ ਕਿ ਦੋ ਬਾਈਕ ਸਵਾਰ ਆਏ ਅਤੇ ਬੱਸ ''ਚ ਬੈਠੇ ਕੈਦੀ ਨੂੰ ਗਾਂਜਾ ਦੇ ਕੇ ਫਰਾਰ ਹੋ ਗਏ। 
ਜਾਣਕਾਰੀ ਮੁਤਾਬਕ ਕੈਦੀਆਂ ਦੀ ਬੱਸ ਜਦੋਂ ਲਾਡੋਵਾਲੀ ਫਾਟਕ ਕੋਲ ਰੁਕੀ ਤਾਂ ਪਹਿਲਾਂ ਤੋਂ ਉੱਥੇ ਖੜ੍ਹੇ ਬੁਲੇਟ ਸਵਾਰ ਨੌਜਵਾਨਾਂ ਨੇ ਨੀਲੇ ਰੰਗ ਦਾ ਪੈਕੇਟ ਬੱਸ ਵਿਚ ਬੈਠੇ ਕੈਦੀ ਨੂੰ ਦੇਣਾ ਚਾਹਿਆ। ਇਸ ਵਿਚ ਅਸਫਲ ਰਹਿਣ ਤੋਂ ਬਾਅਦ ਬੁਲੇਟ ਸਵਾਰ ਇਨ੍ਹਾਂ ਦੋਹਾਂ ਵਿਅਕਤੀਆਂ ਨੇ ਬੱਸ ਦਾ ਪਿੱਛਾ ਕੀਤਾ ਅਤੇ ਕੋਰਟ ਕੰਪਲੈਕਸ ਦੇ ਬਾਹਰ ਬੱਸ ਖੜ੍ਹੀ ਹੋਈ ਤਾਂ ਬੁਲੇਟ ਦੇ ਪਿੱਛੇ ਸਵਾਰ ਵਿਅਕਤੀ ਨੇ ਉਤਰ ਕੇ ਪੈਕੇਟ ਖਿੜਕੀ ਕੋਲ ਬੈਠੇ ਕੈਦੀ ਨੂੰ ਫੜਾ ਦਿੱਤਾ। ਪੁਲਸ ਜਦੋਂ ਤੱਕ ਹਰਕਤ ਵਿਚ ਆਉਂਦੀ ਦੋਵੇਂ ਬੁਲੇਟ ਸਵਾਰ ਫਰਾਰ ਹੋ ਚੁੱਕੇ ਸਨ। 
ਪੁਲਸ ਮੁਲਾਜ਼ਮਾ ਨੇ ਜਦੋਂ ਕੈਦੀ ਤੋਂ ਇਸ ਬਾਰੇ ਪੁੱਛਗਿੱਛ ਕੀਤੀ ਤਾਂ ਉਸ ਕੋਲੋਂ ਇਕ ਲਿਫਾਫਾ ਮਿਲਿਆ, ਜਿਸ ਬੀੜੀਆਂ ਤੇ ਸਿਗਰਟਾਂ ਦੇ ਬੰਡਲ ਸਨ। ਇਨ੍ਹਾਂ ਬੰਡਲਾਂ ਦੇ ਹੇਠਾਂ ਗਾਂਜਾ ਸੀ। ਇਹ ਕੈਦੀ ਲੁਧਿਆਣਾ ਦਾ ਦੱਸਿਆ ਜਾ ਰਿਹਾ ਹੈ ਤੇ ਕਪੂਰਥਲਾ ਜੇਲ੍ਹ ਵਿਚ ਬੰਦ ਹੈ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।


Kulvinder Mahi

News Editor

Related News