ਪਟਿਆਲਾ ਜ਼ਿਲ੍ਹੇ ''ਚ ਵੀਰਵਾਰ ਨੂੰ ਕੋਰੋਨਾ ਨਾਲ 2 ਹੋਰ ਮੌਤਾਂ, 25 ਨਵੇਂ ਮਾਮਲਿਆਂ ਦੀ ਪੁਸਟੀ

Thursday, Jul 30, 2020 - 09:21 PM (IST)

ਪਟਿਆਲਾ ਜ਼ਿਲ੍ਹੇ ''ਚ ਵੀਰਵਾਰ ਨੂੰ ਕੋਰੋਨਾ ਨਾਲ 2 ਹੋਰ ਮੌਤਾਂ, 25 ਨਵੇਂ ਮਾਮਲਿਆਂ ਦੀ ਪੁਸਟੀ

ਪਟਿਆਲਾ, (ਪਰਮੀਤ)- ਜ਼ਿਲੇ ’ਚ ਅੱਜ ਕੋਰੋਨਾ ਨਾਲ 2 ਹੋਰ ਮੌਤਾਂ ਹੋਣ ਨਾਲ ਕੁੱਲ ਮੌਤਾਂ ਦੀ ਗਿਣਤੀ 28 ਹੋ ਗਈ ਹੈ। ਜਦਕਿ ਪਟਿਆਲਾ ’ਚ ਕੋਰੋਨਾ ਨਾਲ ਮੌਤ ਦੀ ਦਰ ਸਿਰਫ 1.7 ਫੀਸਦੀ ਹੈ। ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਹੁਣ ਤੱਕ 1613 ਕੇਸ ਪਾਜ਼ੇਟਿਵ ਆ ਗਏ ਹਨ, 928 ਕੇਸ ਠੀਕ ਹੋ ਚੁੱਕੇ ਹਨ ਅਤੇ 657 ਐਕਟਿਵ ਹਨ।

ਸਿਵਲ ਸਰਜਨ ਡਾ. ਮਲਹੋਤਰਾ ਨੇ ਦੱਸਿਆ ਕਿ ਬਲਾਕ ਕਾਲੋਮਾਜਰਾ ਦੇ ਪਿੰਡ ਸੈਦਖੇਡ਼ੀ ਦੀ ਰਹਿਣ ਵਾਲੀ 70 ਸਾਲਾ ਅੌਰਤ ਜੋ ਕਿ ਸ਼ੂਗਰ, ਸਾਹ ਦੀ ਦਿੱਕਤ ਅਤੇ ਲੀਵਰ ਦੀ ਬਿਮਾਰੀ ਕਾਰਨ ਨਿੱਜੀ ਹਸਪਤਾਲ ’ਚ ਦਾਖਲ ਹੋਈ ਸੀ, ਦੀ ਬੀਤੇ ਦਿਨੀਂ ਮੌਤ ਹੋ ਗਈ। ਇਸ ਦੀ ਕੋਵਿਡ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਤੋਂ ਇਲਾਵਾ ਪਟਿਆਲਾ ਦੇ ਫਤਿਹ ਕਾਲੋਨੀ ਦਾ ਰਹਿਣ ਵਾਲਾ 75 ਸਾਲਾ ਕੋਵਿਡ ਪਾਜ਼ੇਟਿਵ ਬਜ਼ੁਰਗ ਜੋ ਕਿ ਸ਼ੂਗਰ ਅਤੇ ਲੀਵਰ ਦੀਆਂ ਪੁਰਾਣੀ ਬਿਮਾਰੀਆਂ ਨਾਲ ਪੀਡ਼ਤ ਹੋਣ ਕਾਰਨ ਹਫਤਾ ਪਹਿਲਾਂ ਰਜਿੰਦਰਾ ਹਸਪਤਾਲ ’ਚ ਦਾਖਲ ਹੋਇਆ ਸੀ, ਦੀ ਵੀ ਅੱਜ ਰਜਿੰਦਰਾ ਹਸਪਤਾਲ ’ਚ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਕੋਵਿਡ ਤੋਂ ਠੀਕ ਹੋ ਚੁੱਕੇ ਵਿਅਕਤੀਆਂ ਨੂੰ ਮੁਡ਼ ਅਪੀਲ ਕੀਤੀ ਕਿ ਉਹ ਕੋਵਿਡ ਪੀਡ਼੍ਹਤ ਵਿਅਕਤੀਆਂ ਦੀ ਮਦਦ ਕਰਨ ਲਈ ਪਲਾਜ਼ਮਾ ਬੈਂਕ ’ਚ ਆਪਣਾ ਪਲਾਜ਼ਮਾ ਦੇਣ ਲਈ ਅੱਗੇ ਆਉਣ।

ਇਹ ਨਵੇਂ ਕੇਸ ਆਏ ਪਾਜ਼ੇਟਿਵ

ਪਾਜ਼ੇਟਿਵ ਆਏ ਕੇਸਾਂ ਬਾਰੇ ਉਨ੍ਹਾਂ ਦੱਸਿਆ ਕਿ ਇਨ੍ਹਾਂ 25 ਕੇਸਾਂ ’ਚੋਂ 17 ਪਟਿਆਲਾ ਸ਼ਹਿਰ, 1 ਰਾਜਪੁਰਾ, 1 ਨਾਭਾ, 2 ਸਮਾਣਾ ਅਤੇ 4 ਵੱਖ-ਵੱਖ ਪਿੰਡਾਂ ਤੋਂ ਹਨ। ਇਨ੍ਹਾਂ ’ਚੋਂ 7 ਪਾਜ਼ੇਟਿਵ ਕੇਸਾਂ ਦੇ ਸੰਪਰਕ ’ਚ ਆਉਣ ਅਤੇ ਕੰਟੇਨਮੈਂਟ ਜ਼ੋਨ ’ਚੋਂ ਲਏ ਸੈਂਪਲਾਂ ’ਚੋਂ ਕੋਵਿਡ ਪਾਜ਼ੇਟਿਵ ਪਾਏ ਗਏ ਹਨ, 18 ਨਵੇਂ ਕੇਸ ਫਲੂ ਅਤੇ ਬਗੈਰ ਫਲੂ ਲੱਛਣਾਂ ਵਾਲੇ ਸ਼ਾਮਲ ਹਨ। ਪਟਿਆਲਾ ਦੇ ਪ੍ਰੋਫੈਸਰ ਕਾਲੋਨੀ ਤੋਂ 3, ਛੋਟੀ ਘਾਸ ਮੰਡੀ ਅਤੇ ਅਰੋਡ਼ਾ ਸਟਰੀਟ ਤੋਂ 2-2, ਪੰਜਾਬੀ ਬਾਗ, ਰਾਘੋਮਾਜਰਾ, ਘੇਰ ਸੋਡੀਆਂ, ਬਹੇਡ਼ਾ ਰੋਡ, ਸ਼ਹੀਦ ਊਧਮ ਸਿੰਘ ਨਗਰ, ਗੁਰੂ ਨਾਨਕ ਨਗਰ, ਕਿਸ਼ਨ ਨਗਰ, ਅਜ਼ਾਦ ਨਗਰ, ਬਗੀਚੀ ਮੰਗਲ ਦਾਸ, ਤਫਜ਼ਲਪੁਰਾ ਤੋਂ 1-1, ਸਮਾਣਾ ਦੇ ਫੈਕਟਰੀ ਏਰੀਆ ਅਤੇ ਰਾਮ ਬਸਤੀ ਤੋਂ 1-1, ਨਾਭਾ ਦੇ ਮੋਦੀ ਮਿੱਲ ਤੋਂ 1, ਰਾਜਪੁਰਾ ਦੇ ਧਮੋਲੀ ਰੋਡ ਤੋਂ 1 ਅਤੇ 4 ਕੇਸ ਪਿੰਡਾ ਤੋਂ ਪਿੰਡ ਸਾਹਨੀਪੁਰ ਮਸੀਂਗਣ, ਡੀਲਵਾਲ ਤੋਂ 1-1 ਅਤੇ ਪਿੰਡ ਨੀਲਪੁਰ ਤੋਂ 2 ਪਾਜ਼ੇਟਿਵ ਕੇਸ ਰਿਪੋਰਟ ਹੋਏ ਹਨ।

ਪਾਜ਼ੇਟਿਵ ਆਏ ਇਨ੍ਹਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ਹੋਮ ਆਈਸੋਲੇਸ਼ਨ/ਹਸਪਤਾਲਾਂ ਦੀ ਆਈਸੋਲੇਸ਼ਨ ਫੈਸੀਲਿਟੀ ’ਚ ਸ਼ਿਫਟ ਕਰਵਾਇਆ ਜਾ ਰਿਹਾ ਹੈ। ਇਨ੍ਹਾਂ ਦੀ ਕੰਟੈਕਟ ਟਰੇਸਿੰਗ ਕਰ ਕੇ ਸੈਂਪਲ ਲਏ ਜਾ ਰਹੇ ਹਨ। ਸਿਵਲ ਸਰਜਨ ਡਾ. ਮਲਹੋਤਰਾ ਨੇ ਕਿਹਾ ਕਿ ਪਾਜ਼ੇਟਿਵ ਆਏ ਕੇਸਾਂ ਦੇ ਨੇਡ਼ਲੇ ਸੰਪਰਕ ’ਚ ਆਉਣ ਵਾਲਿਆਂ ਦੀ ਸਿਹਤ ਵਿਭਾਗ ਵੱਲੋਂ ਬਰੀਕੀ ਨਾਲ ਟਰੇਸਿੰਗ ਕੀਤੀ ਜਾ ਰਹੀ ਹੈ।

ਸਿਵਲ ਸਰਜਨ ਨੇ ਪਾਜ਼ੇਟਿਵ ਕੇਸਾਂ ਦੀ ਸੂਚੀ ਸਾਂਝੀ ਕਰਨ ਤੋਂ ਕੀਤਾ ਇਨਕਾਰ

ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਜ਼ਿਲੇ ’ਚ ਕੋਰੋਨਾ ਪਾਜ਼ੇਟਿਵ ਆਏ ਕੇਸਾਂ ਦੀ ਸੂਚੀ ਅਤੇ ਕੇਸਾਂ ਦੇ ਪਤੇ ਸਾਂਝੇ ਕਰਨ ਤੋਂ ਸਪੱਸ਼ਟ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਨਾਂ ਅਤੇ ਪਤੇ ਸਾਂਝੇ ਨਹੀਂ ਕੀਤੇ ਜਾ ਸਕਦੇ।


author

Bharat Thapa

Content Editor

Related News