ਸ਼ਰਾਬ ਲੈਣ ਆਏ 2 ਵਿਅਕਤੀਆਂ ਨੇ ਠੇਕੇ ਦੇ ਕਾਰਿੰਦੇ ’ਤੇ ਚਲਾਈਆਂ ਗੋਲੀਆਂ

Sunday, Aug 09, 2020 - 08:26 PM (IST)

ਸ਼ਰਾਬ ਲੈਣ ਆਏ 2 ਵਿਅਕਤੀਆਂ ਨੇ ਠੇਕੇ ਦੇ ਕਾਰਿੰਦੇ ’ਤੇ ਚਲਾਈਆਂ ਗੋਲੀਆਂ

ਗੁਰਦਾਸਪੁਰ, (ਹਰਮਨ, ਵਿਨੋਦ)- ਅੱਜ ਸ਼ਾਮ 2 ਵਿਅਕਤੀਆਂ ਵੱਲੋਂ ਠੇਕੇ ’ਤੇ ਖਰੀਦੀ ਸ਼ਰਾਬ ਦੇ ਪੈਸੇ ਮੰਗਣ ਵਾਲੇ ਸੇਲਜਮੈਨ ਨੂੰ ਪੈਸੇ ਦੇਣ ਦੀ ਬਜਾਏ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਹੈ। ਸਿਵਲ ਹਸਪਤਾਲ ਵਿਖੇ ਸ਼ੁਭ ਇੰਟਰਪ੍ਰਾਈਜਜ ਦੇ ਮਾਲਕ ਵਿਨੋਦ ਰਾਣਾ ਨੇ ਦੱਸਿਆ ਕਿ ਉਨ੍ਹਾਂ ਕੋਲ ਦੀਨਾਨਗਰ ਸਰਕਲ ਵਿਚ ਸ਼ਰਾਬ ਦੇ ਠੇਕੇ ਹਨ ਅਤੇ ਅੱਜ ਸਿੰਘੋਵਾਲ ਨੇੜੇ ਸ਼ਰਾਬ ਦੇ ਠੇਕੇ ’ਤੇ ਗੋਪਾਲ ਦਾਸ (55) ਪੁੱਤਰ ਚੰਨੋ ਰਾਮ ਵਾਸੀ ਖੁਸ਼ੀ ਪੁਰ ਬੈਠਾ ਹੋਇਆ ਸੀ ਕਿ ਸ਼ਾਮ ਪੌਣੇ 6 ਵਜੇ ਦੇ ਕਰੀਬ 4 ਵਿਅਕਤੀ ਮਾਸਕ ਪਾ ਕੇ ਆਏ। ਉਨ੍ਹਾਂ ਨੇ ਠੇਕੇ ’ਤੇ ਆ ਕੇ ਰਾਇਲ ਸਟੈਗ ਸ਼ਰਾਬ ਦੀਆਂ 2 ਬੋਤਲਾਂ ਮੰਗੀਆਂ ਅਤੇ ਜਦੋਂ ਗੋਪਾਲ ਦਾਸ ਨੇ ਸ਼ਰਾਬ ਦੇ ਕੇ ਪੈਸੇ ਮੰਗੇ ਤਾਂ ਉਕਤ ਵਿਅਕਤੀ ਨੇ ਰਿਵਾਲਵਰ ਕੱਢ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ਦੌਰਾਨ ਇਕ ਗੋਲੀ ਗੋਪਾਲ ਦਾਸ ਦੇ ਲੱਗ ਗਈ ਅਤੇ ਉਕਤ ਵਿਅਕਤੀ ਫਰਾਰ ਹੋ ਗਏ ਜਦੋਂ ਕਿ ਗੋਪਾਲ ਦਾਸ ਨੂੰ ਜ਼ਖਮੀ ਹਾਲਤ ਵਿਚ ਸਿਵਲ ਹਸਪਤਾਲ ਪਹੁੰਚਾਇਆ ਗਿਆ ਹੈ, ਜਿਥੇ ਉਸ ਦੀ ਹਾਲਤ ਨੂੰ ਦੇਖਦਿਆਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਪੁਲਸ ਨੇ ਇਸ ਸਬੰਧੀ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


author

Bharat Thapa

Content Editor

Related News