ਗੱਡੀ ਵਿਚ ਸਵਾਰ ਵਿਅਕਤੀ ’ਤੇ ਹਮਲਾ ਕਰ ਕੇ ਲੁੱਟੇ ਦੋ ਲੱਖ ਰੁਪਏ
Friday, Oct 21, 2022 - 06:18 PM (IST)
ਨਾਭਾ (ਖੁਰਾਣਾ) : ਗੱਡੀ ਵਿਚ ਸਵਾਰ ਵਿਅਕਤੀਆਂ ’ਤੇ ਹਮਲੇ ਕਰਕੇ ਦੋ ਲੱਖ ਰੁਪਏ ਦੀ ਲੁੱਟ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਮੁਦਈ ਆਪਣੇ ਦੋਸਤ ਰਾਕੇਸ਼ ਕੁਮਾਰ ਨਾਲ ਉਸ ਦੀ ਗੱਡੀ ਵਿਚ ਸਵਾਰ ਹੋ ਕੇ ਬੱਸ ਸਟੈਂਡ ਨਾਭਾ ਕੋਲ ਜਾ ਰਿਹਾ ਸੀ ਤਾਂ ਇਕ ਗੱਡੀ ਜਿਸ ਵਿਚ 4 ਅਣਪਛਾਤੇ ਵਿਅਕਤੀ ਸਵਾਰ ਸਨ ਨੇ ਉਨ੍ਹਾਂ ਨੂੰ ਘੇਰ ਕੇ ਹਮਲਾ ਕਰ ਦਿੱਤਾ। ਗੱਡੀ ’ਤੇ ਰਾਡ ਮਾਰ ਕੇ ਸ਼ੀਸ਼ਾ ਭੰਨ ਦਿੱਤਾ ਅਤੇ ਮੁੱਦਈ ’ਤੇ ਹਮਲਾ ਕਰ ਕੇ ਗੱਡੀ ਵਿਚ ਪਏ ਦੋ ਲੱਖ ਚੁੱਕ ਕੇ ਲੈ ਗਏ।
ਇਸ ਦੀ ਜਾਣਕਾਰੀ ਰਣਬੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਰੋਹਟੀ ਨੇ ਥਾਣਾ ਕੋਤਵਾਲੀ ਪੁਲਸ ਨਾਭਾ ਨੂੰ ਦਿੱਤੀ। ਜਿਸ ’ਤੇ ਪੁਲਸ ਨੇ ਉਪਰੰਤ ਕਾਰਵਾਈ ਕਰਦਿਆਂ ਰਣਬੀਰ ਸਿੰਘ ਦੇ ਬਿਆਨਾਂ ’ਤੇ ਦੀਪੂ ਸਿੰਘ ਪਿੰਡ ਦੁਲੱਦੀ, ਡੌਨ ਵਾਸੀ ਟਿੱਬਾ ਬਸਤੀ, ਪਵਿੱਤਰ ਸਿੰਘ ਪਿੰਡ ਖੇੜੀ ਸੋਢੀਆਂ, ਨਰਿੰਦਰ ਸਿੰਘ ਵਾਸੀ ਨਾਭਾ ਅਤੇ 4 ਹੋਰ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ।