ਦੋ ਦਿਨਾਂ ਹਾਕੀ ਟੂਰਨਾਮੈਂਟ ਹੋਇਆ ਸੰਪਨ
Sunday, Feb 11, 2018 - 05:13 PM (IST)

ਬੁਢਲਾਡਾ (ਬਾਂਸਲ) - ਹਾਕੀ ਦੀ ਖੇਡ ਨੂੰ ਪ੍ਰਫੁਲਿਤ ਕਰਨ ਲਈ ਲੰਬੇ ਸਮੇਂ ਤੋਂ ਮਾਲਵੇ ਦੀ ਇਸ ਧਰਤੀ 'ਤੇ ਹਾਕੀ ਖੇਡਣ ਲਈ ਨਵੇਂ ਨੌਜਵਾਨਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆ ਹਾਕੀ ਕਲੱਬ ਦੇ ਪ੍ਰਧਾਨ ਗੁਰਚੰਦ ਸਿੰਘ ਨੇ ਦੱਸਿਆ ਕਿ ਸਥਾਨਕ ਸ਼ਹਿਰ ਦੇ ਸੈਕੰਡਰੀ ਸਕੂਲ ਲੜਕੇ ਦੇ ਹਾਕੀ ਗਰਾਉਂਡ 'ਚ 12 ਤੋਂ 20 ਸਾਲ ਤੱਕ ਦੀ ਉਮਰ ਦੇ ਵਿਦਿਆਰਥੀਆਂ ਨੂੰ ਹਾਕੀ ਦੀ ਕੋਚਿੰਗ ਦਿੱਤੀ ਜਾ ਰਹੀ ਹੈ। ਜਿੱਥੋਂ ਸੈਕੜੇ ਨੌਜਵਾਨ ਚੰਗੇ ਖਿਡਾਰੀ ਬਣ ਕੇ ਮੈਦਾਨ 'ਚ ਨਿੱਤਰੇ ਹਨ। ਨੌਜਵਾਨਾਂ ਨੂੰ ਹਾਕੀ ਪ੍ਰਤੀ ਉਤਸ਼ਾਹਿਤ ਕਰਨ ਲਈ ਅੰਡਰ 17 ਅਤੇ ਓਪਨ ਦੇ ਦੋ ਦਿਨਾਂ ਹਾਕੀ ਮੈਚ 10 ਅਤੇ 11 ਫਰਵਰੀ ਨੂੰ ਜ਼ਿਲਾ ਪੱਧਰੀ ਹਾਕੀ ਮੈਂਚ ਕਰਵਾਏ ਗਏ, ਜਿਸ 'ਚ ਬੁਢਲਾਡਾ, ਬੋਹਾ, ਮਾਨਸਾ ਅਤੇ ਫਫੜੇ ਦੀਆਂ ਟੀਮਾਂ ਨੇ ਭਾਗ ਲਿਆ। ਇਸ 'ਚ ਅੰਡਰ 17 ਮੁਕਾਬਲੇ 'ਚ ਬੁਢਲਾਡਾ ਨੇ ਬੋਹਾ ਨੂੰ 2^0 ਦੇ ਫਰਕ ਨਾਲ ਹਰਾਇਆ ਅਤੇ ਓਪਨ ਮੁਕਾਬਲੇ 'ਚ ਬੋਹਾ ਨੇ ਬੁਢਲਾਡਾ ਨੂੰ ਹਰਾਇਆ। ਇਸ ਮੌਕੇ ਜੇਤੂ ਟੀਮਾਂ ਨੂੰ ਡੀ. ਐੱਸ. ਪੀ. ਬੁਢਲਾਡਾ ਰਸ਼ਪਾਲ ਸਿੰਘ ਨੇ ਇਨਾਮ ਵੰਡੇ। ਇਸ ਮੌਕੇ ਲੈਕਚਰਾਰ ਮੱਖਣ ਸਿੰਘ, ਸੁਖਦੇਵ ਸਿੰਘ ਫੌਜ਼ੀ, ਸੁਭਾਸ਼ ਮਸੀਹ, ਜਗਸੀਰ ਸਿੰਘ ਫਫੜੇ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ।