ਘਰ ਦੀ ਛੱਤ ਡਿੱਗਣ ਕਾਰਨ 2 ਬੱਚੀਆਂ ਦੀ ਮੌਤ (ਵੀਡੀਓ)
Tuesday, Jul 03, 2018 - 04:34 PM (IST)
ਫਿਰੋਜ਼ਪੁਰ (ਕੁਮਾਰ)—ਫਿਰੋਜ਼ਪੁਰ ਦੇ ਨੇੜਲੇ ਪਿੰਡ ਖਾਈ ਫੇਮੇ 'ਚ ਤੇਜ਼ ਤੂਫਾਨ ਅਤੇ ਬਾਰਸ਼ ਦੇ ਕਾਰਨ ਇਕ ਮਕਾਨ ਦੀ ਛੱਤ ਡਿੱਗ ਗਈ।
ਛੱਤ ਡਿੱਗਣ ਨਾਲ ਕਮਰੇ 'ਚ ਸੋ ਰਹੀ 12 ਸਾਲਾ ਦੀ ਬੱਚੀ ਕਾਜਲ ਅਤੇ 5 ਸਾਲ ਦੀ ਬੱਚੀ ਮੋਨਿਕਾ ਦੀ ਮੌਕੇ 'ਤੇ ਮੌਤ ਹੋ ਗਈ, ਜਦਕਿ ਉਨ੍ਹਾਂ ਦਾ ਪਿਤਾ ਸੁਰਜੀਤ ਯਾਦਵ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।