ਫਲਾਈ ਓਵਰ ''ਤੇ ਹੋਈ ਦੋ ਕਾਰਾਂ ਦੀ ਟੱਕਰ, ਪਤੀ-ਪਤਨੀ ਸਣੇ 7 ਜ਼ਖਮੀ

12/18/2017 7:06:19 AM

ਫਗਵਾੜਾ, (ਜਲੋਟਾ)- ਫਗਵਾੜਾ 'ਚ ਅੱਜ ਸਥਾਨਕ ਜੇ. ਸੀ. ਟੀ. ਮਿੱਲ ਕੋਲ ਬਣੇ ਫਲਾਈ ਓਵਰ 'ਤੇ ਲੁਧਿਆਣਾ ਤੋਂ ਫਗਵਾੜਾ ਆ ਰਹੀਆਂ ਦੋ ਕਾਰਾਂ ਵਿਚ ਹੋਈ ਜ਼ਬਰਦਸਤ ਟੱਕਰ 'ਚ ਡਾਕਟਰ ਪਤੀ-ਪਤਨੀ ਸਣੇ ਕੁੱਲ 7 ਲੋਕਾਂ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ। 
ਮਿਲੀ ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਇਕ ਕਾਰ ਫਲਾਈ ਓਵਰ ਦੀ ਰੇਲਿੰਗ ਨੂੰ ਤੋੜ ਕੇ ਦਰੱਖਤ ਤੇ ਉਸ ਦੇ ਕੋਲ ਸਥਿਤ ਸ਼ੈੱਡ 'ਤੇ ਆ ਕੇ ਰੁਕ ਗਈ। ਸੁਖਦ ਪਹਿਲੂ ਇਹ ਰਿਹਾ ਹੈ ਕਿ ਜਦੋਂ ਉਕਤ ਕਾਰ ਫਲਾਈ ਓਵਰ ਤੋਂ ਹੇਠਾਂ ਡਿੱਗੀ ਤਦ ਸ਼ੈਡ ਦੇ ਹੇਠਾਂ ਤੇ ਆਸ-ਪਾਸ ਕੋਈ ਮੌਜੂਦ ਨਹੀਂ ਸੀ। ਦੱਸ ਦੇਈਏ ਕਿ ਜਿਸ ਇਲਾਕੇ 'ਚ ਉਕਤ ਸੜਕ ਹਾਦਸਾ ਹੋਇਆ ਹੈ ਉਹ ਬੇਹੱਦ ਭੀੜ-ਭੜੱਕੇ ਵਾਲਾ ਇਲਾਕਾ ਹੈ। ਫਲਾਈ ਓਵਰ ਦੇ ਹੇਠਾਂ ਜਿਥੇ ਫਗਵਾੜਾ-ਬੰਗਾ-ਨਵਾਂਸ਼ਹਿਰ ਰੇਲਵੇ ਟ੍ਰੈਕ ਮੌਜੂਦ ਹਨ ਉਥੇ ਇਸੇ ਪੁਲ ਕੋਲ ਸਬਜ਼ੀ ਤੇ ਫਰੂਟ ਆਦਿ ਦੀਆਂ ਰੇਹੜੀਆਂ ਲੱਗਦੀਆਂ ਹਨ ਅਤੇ ਇਸ ਖੇਤਰ ਵਿਚ ਭਾਰੀ ਗਿਣਤੀ ਵਿਚ ਲੇਬਰ ਦਾ ਆÀੁਣਾ-ਜਾਣਾ ਲੱਗਾ ਰਹਿੰਦਾ ਹੈ।

PunjabKesari

ਘਟਨਾ ਸਥਾਨ 'ਤੇ ਜਾਂਚ ਕਰ ਰਹੇ ਪੁਲਸ ਥਾਣਾ ਸਿਟੀ ਦੇ ਐੱਸ. ਐੱਚ. ਓ. ਭਾਰਤ ਮਸੀਹ ਲੱਧੜ ਨੇ ਦੱਸਿਆ ਕਿ ਹਾਦਸੇ  ਵਿਚ ਡਾ. ਸੁਮਿਤ ਕੁਮਾਰ ਗੁਪਤਾ, ਡਾ. ਵੀਨੂ ਗੁਪਤਾ ਪਤਨੀ ਡਾ. ਸੁਮਿਤ ਗੁਪਤਾ ਦੋਵੇਂ ਵਾਸੀ ਰਿਸ਼ੀ ਨਗਰ ਲੁਧਿਆਣਾ, ਅਜੇ ਕੁਮਾਰ, ਸਚਿਨ ਕੁਮਾਰ ਪੁੱਤਰ ਜਗਦੀਸ਼ ਵਰਮਾ ਵਾਸੀ ਲੁਧਿਆਣਾ, ਅਮਿਤ ਪੁੱਤਰ ਮੋਹਨ, ਕੁਸ਼ ਕੁਮਾਰ ਪੁੱਤਰ ਧਰਮਪਾਲ ਵਾਸੀ ਲੁਧਿਆਣਾ, ਰਵੀ ਸ਼ਿਆਮ ਪੁੱਤਰ ਰਾਮ ਮਿਜਾਜ ਵਾਸੀ ਲੁਧਿਆਣਾ ਨੂੰ ਸੱਟਾਂ ਲੱਗੀਆਂ ਹਨ। ਐੱਸ. ਐੱਚ. ਓ. ਨੇ ਕਿਹਾ ਕਿ ਪੀੜਤ ਡਾਕਟਰ ਜੋੜੇ ਤੇ ਉਨ੍ਹਾਂ ਦੇ ਡਰਾਈਵਰ ਰਵੀ ਸ਼ਿਆਮ ਨੂੰ ਇਲਾਜ ਲਈ ਡੀ. ਐੱਮ. ਸੀ. ਲੁਧਿਆਣਾ ਭੇਜ ਦਿੱਤਾ ਗਿਆ ਹੈ। ਹੋਰ ਚਾਰ ਪੀੜਤਾਂ ਨੂੰ ਇਲਾਜ ਲਈ ਫਗਵਾੜਾ ਦੇ ਨਿੱਜੀ ਹਸਪਤਾਲ ਵਿਚ ਭੇਜਿਆ ਗਿਆ ਹੈ। 
ਲੱਧੜ ਨੇ ਦੱਸਿਆ ਕਿ ਹਾਦਸਾ ਉਦੋਂ ਹੋਇਆ ਜਦ ਲੁਧਿਆਣਾ ਤੋਂ ਫਗਵਾੜਾ ਵੱਲ ਤੇਜ਼ ਰਫਤਾਰ ਆ ਰਹੀ ਮਾਰੂਤੀ ਬੋਲੀਨੋ ਕਾਰ ਨੂੰ ਮਾਰੂਤੀ ਕਾਰ ਨੇ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਮਾਰੂਤੀ ਬੋਲੀਨੋ ਕਾਰ ਫਲਾਈ ਓਵਰ ਦੇ ਹੇਠਾਂ ਡਿੱਗ ਗਈ। ਪੁਲਸ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।


Related News