ਮੋਟਰਸਾਈਕਲ 'ਤੇ ਸਵਾਰ 5 ਨੌਜਵਾਨਾਂ ਨਾਲ ਵਾਪਰੀ ਅਣਹੋਣੀ, ਦੋ ਘਰਾਂ ਦੇ ਬੁੱਝੇ ਚਿਰਾਗ

Saturday, Aug 31, 2024 - 12:26 PM (IST)

ਮੋਟਰਸਾਈਕਲ 'ਤੇ ਸਵਾਰ 5 ਨੌਜਵਾਨਾਂ ਨਾਲ ਵਾਪਰੀ ਅਣਹੋਣੀ, ਦੋ ਘਰਾਂ ਦੇ ਬੁੱਝੇ ਚਿਰਾਗ

ਬੰਗਾ (ਰਾਕੇਸ਼ ਅਰੋੜਾ)- ਬੰਗਾ-ਫਗਵਾੜਾ ਮੁੱਖ ਮਾਰਗ ’ਤੇ ਸਥਿਤ ਪਿੰਡ ਮਜਾਰੀ ਵਿਖੇ ਇਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਜ਼ਬਰਦਸਤ ਟੱਕਰ ਹੋਣ ਨਾਲ ਦੋ ਵਿਅਕਤੀ ਦੀ ਮੌਤ ਹੋ ਗਈ ਜਦਕਿ ਤਿੰਨ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਇਕ ਮੋਟਰਸਾਈਕਲ ਜਿਸ ’ਤੇ ਪੰਜ ਨੌਜਵਾਨ ਜਿਨ੍ਹਾਂ ਵਿਚ ਸੁਖਬੀਰ ਸਰੋਏ ਪੁੱਤਰ ਗੁਰਸੇਵਕ ਸਰੋਏ ,ਸਾਹਿਲ ਪੁੱਤਰ ਮੰਗੂ ਰਾਮ , ਕਮਲਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਕਰਨਵਰ ਸਿੰਘ ਪੁੱਤਰ ਸੁਰਜੀਤ ਸਿੰਘ ਅਤੇ ਰਾਹੁਲ ਪੁੱਤਰ ਤਰਸੇਮ ਲਾਲ ਸਾਰੇ ਨਿਵਾਸੀ ਬਾਹੜੋਵਾਲ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਸਵਾਰ ਹੋ ਕੇ ਨਜ਼ਦੀਕੀ ਪੈਂਦੇ ਪਿੰਡ ਮਜਾਰਾ ਨੋ ਆਬਾਦ ਵਿਖੇ ਬਣੇ ਧਾਰਮਿਕ ਸਥਾਨ ਤੋਂ ਨਿਕਲ ਰਹੀਆਂ ਪ੍ਰਭਾਤ ਫੇਰੀਆਂ ਤੋਂ ਆਪਣੇ ਪਿੰਡ ਬਾਹੜੋਵਾਲ ਵਾਪਸ ਆਪਣੇ ਘਰ ਪਰਤ ਰਹੇ ਸਨ।

PunjabKesari

ਇਹ ਵੀ ਪੜ੍ਹੋ- ਮਕਸੂਦਾਂ ਮੰਡੀ 'ਚ ਚੱਲੀਆਂ ਗੋਲ਼ੀਆਂ, ਬਣਿਆ ਦਹਿਸ਼ਤ ਦਾ ਮਾਹੌਲ

ਉਕਤ ਮੋਟਰਸਾਈਕਲ ਸਵਾਰ ਜਿਵੇਂ ਹੀ ਬੰਗਾ-ਫਗਵਾੜਾ ਨੈਸ਼ਨਲ ਹਾਈਵੇਅ 'ਤੇ ਸਥਿਤ ਪਿੰਡ ਮਜਾਰੀ ’ਚ ਬਣੇ ਰਸਤੇ ਨੂੰ ਪਾਰ ਕਰਕੇ ਆਪਣੇ ਪਿੰਡ ਬਾਹੜੋਵਾਲ ਨੂੰ ਜਾਣ ਲੱਗੇ ਤਾਂ ਦੂਜੇ ਪਾਸੇ ਜਲੰਧਰ ਸਾਈਡ ਤੋਂ ਆ ਰਹੀ ਇਕ ਕਰੇਟਾ ਕਾਰ, ਜਿਸ ਨੂੰ ਅਰਪਨ ਬਵੇਜਾ ਨਿਵਾਸੀ ਬੰਗਾ ਨਾਮੀ ਵਿਅਕਤੀ ਚਲਾ ਰਿਹਾ ਸੀ ਨਾਲ ਟਕਰਾ ਗਏ। ਜਿਸ ਦੇ ਨਤੀਜੇ ਵੱਜੋ ਮੋਟਰਸਾਈਕਲ ਸਵਾਰ ਪੰਜੇ ਵਿਅਕਤੀ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਮੌਕੇ ’ਤੇ ਹਾਜ਼ਰ ਲੋਕਾਂ ਵੱਲੋਂ ਤੁਰੰਤ ਨਜ਼ਦੀਕੀ ਪੈਂਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾ ਕਲੇਰਾਂ ਪੁਹੰਚਾਇਆ ਗਿਆ। ਜਿੱਥੇ ਡਾਕਟਰਾਂ ਨੇ ਸੁਖਬੀਰ ਸਰੋਏ (16) ਪੁੱਤਰ ਗੁਰਸੇਵਕ ਰਾਮ ,ਸਾਹਿਲ  (20) ਪੁੱਤਰ ਮੰਗੂ ਰਾਮ ਨੂੰ ਮ੍ਰਿਤਕ ਐਲਾਨ ਦਿੱਤਾ।

PunjabKesari

ਜਦਕਿ ਬਾਕੀ ਤਿੰਨੋਂ ਜ਼ੇਰੇ ਇਲਾਜ ਸਨ। ਹਾਦਸੇ ਦੀ ਸੂਚਨਾ ਮਿਲਦੇ ਐੱਸ. ਐੱਸ. ਐੱਫ਼. ਦੇ ਅਧਿਕਾਰੀ ਧਰਮ ਪਾਲ ਅਤੇ ਯੋਗੇਸ਼ ਕੁਮਾਰ ਅਤੇ ਥਾਣਾ ਸਦਰ ਦੇ ਪੁਲਸ ਅਧਿਕਾਰੀ ਮੌਕੇ ’ਤੇ ਪੁੱਜੇ ਅਤੇ ਹਾਦਸੇ ਵਿਚ ਨੁਕਸਾਨੇ ਵਾਹਨਾਂ ਅਤੇ ਮ੍ਰਿਤਕ ਵਿਅਕਤੀਆਂ ਦੀ ਦੇਹਾਂ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਹਾਦਸੇ ਦੌਰਾਨ ਜਿੱਥੇ ਮੋਟਰਸਾਈਕਲ ਦਾ ਨੁਕਸਾਨ ਹੋਇਆ, ਉਥੇ ਹੀ ਉਕਤ ਕਾਰ ਸੜਕ ਕਿਨਾਰੇ ਬਣੇ ਟੋਇਆ ਵਿਚ ਜਾ ਕੇ ਪਲਟ ਗਈ।

ਇਹ ਵੀ ਪੜ੍ਹੋ- ਦੇਸ਼ ਨੂੰ ਵੰਡਣ ਦੀ ਸਿਆਸਤ ਖੇਡ ਰਹੀ ਹੈ ਭਾਜਪਾ : ਮਾਲਵਿੰਦਰ ਕੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News