300 ਯੂਨਿਟ ਮੁਫ਼ਤ ਬਿਜਲੀ ਦੇ ਐਲਾਨ 'ਤੇ ਨਰੇਸ਼ ਗੁਜਰਾਲ ਦੇ ਕੇਜਰੀਵਾਲ ਨੂੰ ਦੋ ਵੱਡੇ ਸੁਆਲ

Friday, Jul 02, 2021 - 02:52 PM (IST)

ਨਵੀਂ ਦਿੱਲੀ : 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਸਰਕਾਰ ਬਣਨ 'ਤੇ ਪੰਜਾਬ ਵਾਸੀਆਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇ ਐਲਾਨ ਮਗਰੋਂ ਸਿਆਸਤ ਭਖ ਗਈ ਹੈ । ਇਸ ਦੌਰਾਨ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ 'ਤੇ ਦੋ ਵੱਡੇ ਸੁਆਲ ਦਾਗੇ ਹਨ। ਨਰੇਸ਼ ਗੁਜਰਾਲ ਨੇ ਕੇਜਰੀਵਾਲ ਨੂੰ ਪਹਿਲਾ ਸੁਆਲ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਜੇ ਉਹ ਉਨ੍ਹਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇ ਕੇ ਖੁਸ਼ ਹਨ ਤਾਂ ਦਿੱਲੀ ਦੇ ਲੋਕਾਂ ਨੂੰ 200 ਯੂਨਿਟ ਮੁਫ਼ਤ ਬਿਜਲੀ ਕਿਉਂ ਦੇ ਰਹੇ ਹਨ, ਉਨ੍ਹਾਂ ਨੂੰ 300 ਯੂਨਿਟ ਮੁਫਤ ਬਿਜਲੀ ਕਿਉਂ ਨਹੀਂ ਦੇ ਰਹੇ, ਜਦਕਿ ਦਿੱਲੀ ਨੂੰ ਫੰਡਾਂ ਦੀ ਵੀ ਕੋਈ ਘਾਟ ਨਹੀਂ ਹੈ। ਉਨ੍ਹਾਂ ਨਾਲ ਹੀ ਦੂਜਾ ਸੁਆਲ ਦਾਗਦਿਆਂ ਕੇਜਰੀਵਾਲ ਨੂੰ ਪੁੱਛਿਆ ਕਿ ਉਨ੍ਹਾਂ ਨੇ ਵਾਅਦਾ ਤਾਂ ਕਰ ਦਿੱਤਾ ਕਿ ਪੰਜਾਬੀਆਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣਗੇ ਪਰ ਇਹ ਸਪੱਸ਼ਟ ਨਹੀਂ ਕੀਤਾ ਕਿ ਮੁੁਫ਼ਤ ਬਿਜਲੀ ਦੇਣ ਲਈ ਪੈਸਾ ਕਿਹੜੇ ਸਰੋਤਾਂ ਤੋਂ ਆਏਗਾ।

ਇਹ ਵੀ ਪੜ੍ਹੋ : ਦੁਨੀਆ ’ਚ ਡੈਲਟਾ ਪਲੱਸ ਵੇਰੀਐਂਟ ਦੇ ਕਹਿਰ ਦਰਮਿਆਨ ‘ਜਾਨਸਨ ਐਂਡ ਜਾਨਸਨ’ ਨੇ ਕੀਤਾ ਵੱਡਾ ਦਾਅਵਾ

ਨਰੇਸ਼ ਗੁਜਰਾਲ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੀਡੀਆ ਤੇ ਲੋਕ ਸੋਚ ਰਹੇ ਸਨ ਕਿ ਆਮ ਆਦਮੀ ਪਾਰਟੀ (ਆਪ) ਪੰਜਾਬ ’ਚ ਸਰਕਾਰ ਬਣਾਏਗੀ ਪਰ ਉਸ ਦੇ 16 ਉਮੀਦਵਾਰ ਹੀ ਚੋਣਾਂ ’ਚ ਜਿੱਤ ਸਕੇ ਤੇ ਉਨ੍ਹਾਂ ’ਚੋਂ ਵੀ ਕਈ ਵਿਧਾਇਕ ਪਾਰਟੀ ਨੂੰ ਅੱਧ-ਵਿਚਾਲੇ ਛੱਡ ਗਏ। ਇਸ ਦੌਰਾਨ ‘ਆਪ’ ਦਾ ਵੋਟ ਸ਼ੇਅਰ ਵੀ ਸ਼੍ਰੋਮਣੀ ਅਕਾਲੀ ਦਲ ਤੋਂ 10 ਫੀਸਦੀ ਘੱਟ ਸੀ ਤੇ ਸਾਡੇ 15 ਉਮੀਦਵਾਰ ਜਿੱਤੇ ਸਨ, ਇਹ ਬਹੁਤਾ ਮਾਇਨੇ ਨਹੀਂ ਰੱਖਦਾ।


Manoj

Content Editor

Related News