ਖ਼ੁਸ਼ੀਆਂ ਆਉਣ ਤੋਂ ਪਹਿਲਾਂ ਹੀ ਘਰ ’ਚ ਪਏ ਵੈਣ, ਢਾਈ ਸਾਲਾ ਬੱਚੀ ਦੀ ਇੰਝ ਗਈ ਜਾਨ
Friday, Jan 27, 2023 - 11:33 PM (IST)
ਮੱਲਾਂਵਾਲਾ (ਜਸਪਾਲ)–ਭੈਣ ਦੇ ਵਿਆਹ ਦਾ ਸਾਮਾਨ ਲੈਣ ਮੱਲਾਂਵਾਲਾ ਬਾਜ਼ਾਰ ਆਏ ਭਰਾ ਨੂੰ ਕੀ ਪਤਾ ਸੀ ਕਿ ਅੱਜ ਮੈਂ ਭੈਣ ਦੇ ਵਿਆਹ ਦਾ ਸਾਮਾਨ ਨਹੀਂ ਬਲਕਿ ਆਪਣੀ ਧੀ ਦੀ ਲਾਸ਼ ਲੈ ਕੇ ਘਰ ਆਵਾਂਗਾ। ਕੁਝ ਇਸ ਤਰ੍ਹਾਂ ਦੀ ਹੀ ਘਟਨਾ ਮੱਲਾਂਵਾਲਾ ਦੇ ਬਾਜ਼ਾਰ ’ਚ ਵਾਪਰੀ ਹੈ। ਬਸਤੀ ਮਾਨੇਵਾਲੀ ਦਾਖਲੀ ਮੱਲੂ ਵਲੀਏ ਵਾਲਾ ਦਾ ਸਰਵਣ ਸਿੰਘ ਆਪਣੀ ਭੈਣ ਦੇ ਵਿਆਹ ਦਾ ਸਾਮਾਨ ਲੈਣ ਲਈ ਸ਼ੁੱਕਰਵਾਰ ਮੱਲਾਂਵਾਲਾ ਬਾਜ਼ਾਰ ’ਚ ਆਪਣੇ ਪਰਿਵਾਰ ਨਾਲ ਆਇਆ।
ਇਹ ਖ਼ਬਰ ਵੀ ਪੜ੍ਹੋ : ਖ਼ੂਨੀ ਚਾਈਨਾ ਡੋਰ ਦਾ ਕਹਿਰ ਜਾਰੀ, 13 ਸਾਲਾ ਬੱਚੇ ਨੇ ਹਸਪਤਾਲ ’ਚ ਤੋੜਿਆ ਦਮ
ਜਦੋਂ ਪਰਿਵਾਰ ਵਾਲੇ ਕੱਪੜੇ ਦੀ ਦੁਕਾਨ ਤੋਂ ਵਿਆਹ ਦੇ ਕੱਪੜੇ ਲੈ ਰਹੇ ਸੀ ਤਾਂ ਲੜਕੀ ਨਵਰਾਜ ਕੌਰ (ਢਾਈ ਸਾਲ) ਦੁਕਾਨ ਤੋਂ ਬਾਹਰ ਨਿਕਲ ਗਈ ਅਤੇ ਬਾਹਰ ਗੰਦੇ ਪਾਣੀ ਦੇ ਨਿਕਾਸ ਲਈ ਬਣੇ ਗੰਦੇ ਨਾਲੇ ’ਚ ਡਿੱਗ ਪਈ। ਮ੍ਰਿਤਕ ਬੱਚੀ ਪਿਤਾ ਸਰਵਣ ਸਿੰਘ ਦਾ ਕਹਿਣਾ ਹੈ ਕਿ ਅਸੀਂ ਕਾਫੀ ਸਮਾਂ ਲੱਭਿਆ ਅਤੇ ਫਿਰ ਪਤਾ ਲੱਗਾ ਕਿ ਬੱਚੀ ਗੰਦੇ ਨਾਲੇ ’ਚ ਡਿੱਗ ਪਈ ਹੈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸਰਵਣ ਸਿੰਘ ਦੀ ਭੈਣ ਦਾ ਵਿਆਹ ਵੀ ਇਕ ਹਫ਼ਤੇ ਤੱਕ ਹੈ।
ਇਹ ਖ਼ਬਰ ਵੀ ਪੜ੍ਹੋ : IND Vs NZ Ist T20 : ਨਿਊਜ਼ੀਲੈਂਡ ਨੇ ਭਾਰਤ ਨੂੰ 21 ਦੌੜਾਂ ਨਾਲ ਹਰਾਇਆ
Related News
ਵਿਦੇਸ਼ੋਂ ਮਿਲੀ ਖ਼ਬਰ ਨੇ ਘਰ ''ਚ ਪੁਆਏ ਵੈਣ! ਮੁਕੇਰੀਆਂ ਦੇ ਵਿਅਕਤੀ ਦੀ ਅਮਰੀਕਾ ''ਚ ਮੌਤ, ਦੋ ਧੀਆਂ ਦਾ ਪਿਓ ਸੀ ਮ੍ਰਿਤਕ
