ਪਹਿਲੀ ਵਾਰ ਟਵਿੱਟਰ ਦੇ ਟਰੈਂਡਿੰਗ ’ਚ ਆਏ ‘ਗੁਰਮੁਖੀ ਦੇ ਅੱਖਰ’

Friday, Dec 25, 2020 - 08:27 PM (IST)

ਜਲੰਧਰ : ਅੱਜ ਦੇ ਸਮੇਂ ’ਚ ਸੋਸ਼ਲ ਮੀਡੀਆ ਰਾਹੀਂ ਜਿਥੇ ਲੋਕਾਂ ਨੂੰ ਵਿਸ਼ਵ ਭਰ ਦੀ ਜਾਣਕਾਰੀ ਪ੍ਰਾਪਤ ਹੁੰਦੀ ਹੈ, ਉਥੇ ਹੀ ਲੋਕਾਂ ’ਚ ਟਵਿੱਟਰ ’ਤੇ ਹੈਸ਼ਟੈਗ ਤੇ ਟਰੈਡਿੰਗ ਦਾ ਵੀ ਕਾਫੀ ਰੁਝਾਨ ਹੈ। ਟਵਿੱਟਰ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਗੁਰਮੁਖੀ ਦੇ ਅੱਖਰ ਟਵਿੱਟਰ ਦੇ ਟਰੈਂਡਿੰਗ ’ਚ ਆਏ ਹਨ। ਟਵਿੱਟਰ ਦੇ ਟਰੈਂਡਿੰਗ ’ਚ ਆਉਣ ਵਾਲੇ ਗੁਰਮੁਖੀ ਦੇ ਇਹ ਅੱਖਰ ‘ਧੰਨ ਮਾਤਾ ਗੁਜਰੀ ਦੇ ਲਾਲ’ ਹਨ, ਜਿਸ ਦਾ ਹੈਸ਼ਟੈਗ ਟਰੈਂਡਿੰਗ ਹੋ ਚੁਕਾ ਹੈ।

ਇਹ ਵੀ ਪੜ੍ਹੋ : ਕੈਪਟਨ ਵਲੋਂ ਕਿਸਾਨਾਂ ਨੂੰ ਦੂਰਸੰਚਾਰ ਸੇਵਾਵਾਂ ’ਚ ਵਿਘਨ ਨਾ ਪਾਉਣ ਦੀ ਅਪੀਲ          

PunjabKesari

ਟਵਿੱਟਰ ਦੇ ਇਤਿਹਾਸ ’ਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਪੰਜਾਬੀ ’ਚ ਕੋਈ ਹੈਸ਼ਟੈਗ ਟਰੈਂਡ ਹੋ ਰਿਹਾ ਹੈ ਅਤੇ ਇਹ ਹੈਸ਼ਟੈਗ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਹਨ। ਉਥੇ ਹੀ ਦਿੱਲੀ ’ਚ ਕਿਸਾਨਾਂ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਸੰਘਰਸ਼ ਜਾਰੀ ਹੈ।

ਇਹ ਵੀ ਪੜ੍ਹੋ : ਸੰਤੋਖ ਚੌਧਰੀ ਦੇ ਗੋਦ ਲਏ ਪਿੰਡ ਗੰਨਾ ਤੋਂ 4 ਲੱਖ ਮਿਲੀਲੀਟਰ ਫੜੀ ਗਈ ਸ਼ਰਾਬ

ਇਹ ਹੈਸ਼ਟੈਗ ਮਾਤਾ ਗੁਜਰੀ ਜੀ ਦੇ ਉਨ੍ਹਾਂ ਸਾਰੇ ਲਾਲਾਂ ਨੂੰ ਵੀ ਸਮਰਪਿਤ ਹਨ, ਜੋ ਕਿ ਹੱਕ ਸੱਚ ਦੀ ਲੜਾਈ ’ਚ ਹਿੱਕ ਡਾਹ ਕੇ ਡਟੇ ਹੋਏ ਹਨ। ਇਹ ਹੈਸ਼ਟੈਗ ਅੱਜ 25 ਦਸੰਬਰ ਨੂੰ ਟਵਿੱਟਰ ਦੇ ਟਰੈਂਡਿੰਗ ’ਚ ਰਿਹਾ ਹੈ।
 


Deepak Kumar

Content Editor

Related News