ਬੇਅਦਬੀ ਮਾਮਲੇ ’ਤੇ ਟਵੀਟ ਕਰ ਨਵਜੋਤ ਸਿੱਧੂ ਨੇ ਫਿਰ ਘੇਰੀ ਕੈਪਟਨ ਸਰਕਾਰ, ਸੁਖਬੀਰ ’ਤੇ ਸਾਧੇ ਨਿਸ਼ਾਨੇ

Saturday, Jun 26, 2021 - 10:58 AM (IST)

ਬੇਅਦਬੀ ਮਾਮਲੇ ’ਤੇ ਟਵੀਟ ਕਰ ਨਵਜੋਤ ਸਿੱਧੂ ਨੇ ਫਿਰ ਘੇਰੀ ਕੈਪਟਨ ਸਰਕਾਰ, ਸੁਖਬੀਰ ’ਤੇ ਸਾਧੇ ਨਿਸ਼ਾਨੇ

ਚੰਡੀਗੜ੍ਹ (ਬਿਊਰੋ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਅੱਜ ਕੋਟਕਪੁਰਾ ਗੋਲੀਕਾਂਡ ਦੇ ਮਾਮਲੇ ਦੇ ਸਬੰਧ ’ਚ ਸਿੱਟ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਸਬੰਧ ’ਚ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਆਪਣੀ ਹੀ ਸਰਕਾਰ ਅਤੇ ਸੁਖਬੀਰ ਸਿੰਘ ਬਾਦਲ ’ਤੇ ਕਈ ਨਿਸ਼ਾਨੇ ਸਾਧੇ ਹਨ। ਟਵੀਟ ਕਰਦੇ ਹੋਏ ਨਵਜੋਤ ਸਿੱਧੂ ਨੇ ਕਿਹਾ ਕਿ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਨੂੰ ਛੇ ਸਾਲ ਦਾ ਸਮਾਂ ਬੀਤ ਚੁੱਕਾ ਹੈ। ਬੇਅਦਬੀ ਮਾਮਲੇ ਦਾ ਨਾ ਬਾਦਲਾਂ ਦੀ ਸਰਕਾਰ ਦੇ ਸਮੇਂ ਇਨਸਾਫ਼ ਮਿਲਿਆ ਅਤੇ ਨਾ ਹੀ ਹੁਣ ਦੇ ਸਾਢੇ 4 ਸਾਲਾਂ ਵਿੱਚ ਇਨਸਾਫ਼ ਹੋਇਆ।

ਪੜ੍ਹੋ ਇਹ ਵੀ ਖ਼ਬਰ -  ਦੀਨਾਨਗਰ ’ਚ ਵੱਡੀ ਵਾਰਦਾਤ: ਵਿਅਕਤੀ ਦਾ ਕਤਲ ਕਰ ਬੋਰੀ ’ਚ ਬੰਨ੍ਹੀ ਲਾਸ਼, ਇੰਝ ਖੁੱਲ੍ਹਿਆ ਭੇਤ 

PunjabKesari

ਨਵਜੋਤ ਸਿੱਧੂ ਨੇ ਸੁਖਬੀਰ ਬਾਦਲ ਨੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਅੱਜ ਹੁਣ ਜਦੋਂ ਨਵੀਂ ਸਿਟ (SIT) ਪੰਜਾਬ ਦੀ ਰੂਹ 'ਤੇ ਹੋਏ ਹਮਲੇ ਦੇ ਇਨਸਾਫ਼ ਦੀ ਦਹਿਲੀਜ਼ 'ਤੇ ਪਹੁੰਚ ਗਈ ਹੈ ਤਾਂ ਇਹ ਰਾਜਨੀਤਿਕ ਦਖਲ ਦਾ ਢੰਡੋਰਾ ਪਿੱਟ ਰਿਹਾ ਏਂ। ਰਾਜਨੀਤਿਕ ਦਖਲ ਤਾਂ ਉਹ ਸੀ ਜਿਸ ਕਰਕੇ ਇਨਸਾਫ਼ ਹੋਣ 'ਚ ਛੇ ਸਾਲ ਦੇਰੀ ਹੋਈ।  

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਸ਼ਮਸ਼ਾਨਘਾਟ ’ਚ ਸੁੱਤੇ ਦੋ ਵਿਅਕਤੀਆਂ ਦਾ ਕਤਲ, ਲਾਸ਼ਾਂ ਘਸੀਟ ਕੇ ਖੇਤਾਂ ’ਚ ਸੁੱਟੀਆਂ

 ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨੀਂ ਮੁੱਖ ਮੰਤਰੀ ਪੰਜਾਬ 'ਤੇ ਤੰਜ ਕਸਦੇ ਹੋਏ ਟਵੀਟ ਕਰ ਕੇ ਕਿਹਾ ਗਿਆ ਕਿ ਜਿਸ ਸਮੇਂ ਕਿਸਾਨ ਸੰਘਰਸ਼ ਕਰ ਰਹੇ ਹਨ, ਉਸ ਸਮੇਂ ਮੁੱਖ ਮੰਤਰੀ ਗਾਂਧੀ ਪਰਿਵਾਰ ਨੂੰ ਖ਼ੁਸ਼ ਕਰਨ ਵਿੱਚ ਲਗੇ ਹੋਏ ਹਨ ।


author

rajwinder kaur

Content Editor

Related News